28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤ ਨਾਲ ਵਪਾਰ ਬੰਦ ਹੋਣ ਦੇ ਬਾਵਜੂਦ ਪਾਕਿ ਦੀ ਦਰਾਮਦ 68.9 ਫ਼ੀਸਦੀ ਵਧੀ, ਨਿਰਯਾਤ ਰਿਹਾ ਜ਼ੀਰੋ

ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧਾ ਵਪਾਰ ਠੱਪ ਹੋਣ ਦੇ ਬਾਵਜੂਦ ਪਾਕਿਸਤਾਨ ਵਲੋਂ ਭਾਰਤੀ ਵਸਤਾਂ ਦੀ ਦਰਾਮਦ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਅੰਕੜਿਆਂ ਅਨੁਸਾਰ, ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ (ਜੁਲਾਈ-ਸਤੰਬਰ) ਦੌਰਾਨ ਭਾਰਤ ਤੋਂ ਦਰਾਮਦ 68.

ਪਾਕਿਸਤਾਨੀ ਬਾਜ਼ਾਰਾਂ ’ਚ ਧੂੰਮ ਮਚਾਉਂਦੇ ਭਾਰਤੀ ਉਤਪਾਦ। ਤਸਵੀਰ ਰਾਹੀਂ : ਸੁਰਿੰਦਰ ਕੋਛੜ 28-10-2026
ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧਾ ਵਪਾਰ ਠੱਪ ਹੋਣ ਦੇ ਬਾਵਜੂਦ ਪਾਕਿਸਤਾਨ ਵਲੋਂ ਭਾਰਤੀ ਵਸਤਾਂ ਦੀ ਦਰਾਮਦ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਅੰਕੜਿਆਂ ਅਨੁਸਾਰ, ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ (ਜੁਲਾਈ-ਸਤੰਬਰ) ਦੌਰਾਨ ਭਾਰਤ ਤੋਂ ਦਰਾਮਦ 68.90 ਫ਼ੀਸਦੀ ਵਧ ਕੇ 6.174 ਕਰੋੜ ਡਾਲਰ ਹੋ ਗਈ, ਜਦਕਿ ਭਾਰਤ ਨੂੰ ਪਾਕਿਸਤਾਨ ਦਾ ਨਿਰਯਾਤ ਜ਼ੀਰੋ ਰਿਹਾ। ਮਾਹਿਰਾਂ ਮੁਤਾਬਕ ਭਾਰਤੀ ਵਸਤਾਂ ਦੁਬਈ ਵਰਗੇ ਤੀਜੇ ਦੇਸ਼ਾਂ ਰਾਹੀਂ ਪਾਕਿਸਤਾਨ ਪਹੁੰਚ ਰਹੀਆਂ ਹਨ। ਇਨ੍ਹਾਂ ਵਿਚ ਦਵਾਈਆਂ, ਕਾਸਮੈਟਿਕਸ, ਕੱਪੜਾ ਉਦਯੋਗ ਲਈ ਕੱਚਾ ਮਾਲ, ਮਸਾਲੇ, ਚਾਹ, ਖੰਡ, ਪਲਾਸਟਿਕ ਤੇ ਮਸ਼ੀਨਰੀ ਦੇ ਪੁਰਜ਼ੇ ਸ਼ਾਮਿਲ ਹਨ। ਇਸੇ ਦੌਰਾਨ, ਨੌਂ ਗੁਆਂਢੀ ਦੇਸ਼ਾਂ ਨਾਲ ਪਾਕਿਸਤਾਨ ਦਾ ਵਪਾਰ ਘਾਟਾ 26.62 ਫ਼ੀਸਦੀ ਵਧ ਕੇ 4.97 ਅਰਬ ਡਾਲਰ ਹੋ ਗਿਆ। ਨਿਰਯਾਤ ਵਿਚ ਗਿਰਾਵਟ ਤੇ ਦਰਾਮਦ ਵਿਚ ਵਾਧਾ ਪਾਕਿਸਤਾਨ ਦੀ ਖੇਤਰੀ ਵਪਾਰਕ ਸਥਿਤੀ ਲਈ ਚੁਣੌਤੀ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਾਣੀਆਂ ਦੇ ਮੁੱਦੇ ’ਤੇ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਲਿਖਤੀ ਵਾਅਦਿਆਂ ਦੇ ਅਨਰੂਪ ਨਾ ਹੋਣ ’ਤੇ ਸੰ... ਅਗਲੀ ਖ਼ਬਰ ਸਿੱਖਿਆ ਦਾ ਉਦੇਸ਼ ਵਿਅਕਤੀਗਤ ਸਫਲਤਾ ਹਾਸਿਲ ਕਰਨਾ ਨਹੀਂ, ਸਗੋਂ ਸਮਾਜ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਵੀ ਹੋਣਾ ਚਾਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।