ਜਵੱਦੀ ਟਕਸਾਲ ਵਿਖੇ 35 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਨਵੰਬਰ ਤੋਂ ਗੁਰਬਾਣੀ ਸੰਗੀਤ ਸਤਿਗੁਰਾਂ ਵਲੋਂ ਬਖ਼ਸ਼ਿਆ ਮਾਨਵਤਾ ਲਈ ਇਕ ਵਰਦਾਨ ਹੈ-ਸੰਤ ਅਮੀਰ ਸਿੰਘ
ਲੁਧਿਆਣਾ, 29 ਅਕਤੂਬਰ (ਪਰੀਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ 26 ਨਵੰਬਰ ਤੋਂ 29 ਨਵੰਬਰ ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ 26 ਅਤੇ 27 ਨਵੰਬਰ ਨੂੰ ਕੇਵਲ ਸ਼ਾਮ 6:00 ਵਜੇ ਤੋਂ 9:30 ਵਜੇ ਤੱਕ ਜਦਕਿ 28 ਅਤੇ 29 ਨਵੰਬਰ ਨੂੰ ਅੰਮ੍ਰਿਤ ਵੇਲੇ 4:30 ਵਜੇ ਤੋਂ ਰਾਤ 10:00 ਵਜੇ ਤੱਕ ਸਮਾਗਮ ਸਜਣਗੇ।
ਸੰਤ ਬਾਬਾ ਅਮੀਰ ਸਿੰਘ
30-10-2026