10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਰੇਟਾ ਵਾਸੀ ਦਾ ਨਿਕਲਿਆ ਡੇਢ ਕਰੋੜ ਦਾ ਇਨਾਮ

ਬਰੇਟਾ (ਮਾਨਸਾ), 9 ਨਵੰਬਰ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਵਾਸੀ ਯੁਧਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਪੰਜਾਬ ਸਟੇਟ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਿਆ ਨਿਕਲਿਆ ਹੈ। ਲਾਟਰੀ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਲਿਆ।

ਬਰੇਟਾ ਵਿਖੇ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲਣ ਵਾਲਾ ਪਰਿਵਾਰ ਖ਼ੁਸ਼ੀ ਮਨਾਉਂਦਾ ਹੋਇਆ। ਤਸਵੀਰ : ਜੀਵਨ ਸ਼ਰਮਾ 10-11-2026
ਬਰੇਟਾ (ਮਾਨਸਾ), 9 ਨਵੰਬਰ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਵਾਸੀ ਯੁਧਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਪੰਜਾਬ ਸਟੇਟ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਿਆ ਨਿਕਲਿਆ ਹੈ। ਲਾਟਰੀ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਲਿਆ। ਉਸ ਨੇ 200 ਰੁਪਏ ਦੀ ਟਿਕਟ ਬੁਢਲਾਡਾ ਦੀ ਇਕ ਸਟਾਲ ਤੋਂ ਖ਼ਰੀਦੀ ਸੀ, ਜਿਸ ਦਾ ਨਤੀਜਾ 7 ਨਵੰਬਰ ਨੂੰ ਆਇਆ। ਦੱਸਣਯੋਗ ਹੈ ਕਿ ਗ਼ਰੀਬ ਪਰਿਵਾਰ ਨਾਲ ਸਬੰਧਿਤ ਯੁਧਵੀਰ ਸਿੰਘ ਦੇ ਘਰ ਲਾਟਰੀ ਨਿਕਲਣ ਤੋਂ ਇਕ ਦਿਨ ਪਹਿਲਾਂ ਹੀ ਲੜਕੀ ਨੇ ਜਨਮ ਲਿਆ ਹੈ, ਜਿਸ ਕਰਕੇ ਲੋਕ ਵੱਡਾ ਇਨਾਮ ਨਿਕਲਣ ਦਾ ਸਿਹਰਾ ਨਵ-ਜਨਮੀ ਲੜਕੀ ਨੂੰ ਦੇ ਰਹੇ ਹਨ।
ਪਿਛਲੀ ਖ਼ਬਰ ਜਥੇ. ਸੰਗਤਪੁਰਾ ਦੇ ਛੋਟੇ ਭਰਾ ਜਰਨੈਲ ਸਿੰਘ ਮਾਨ ਦਾ ਦਿਹਾਂਤ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।