16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹਿੰਦੂ ਨੌਜਵਾਨ ਜ਼ਿਲ੍ਹਾ ਰਹੀਮ ਯਾਰ ਖਾਨ ਦਾ ਸਹਾਇਕ ਕਮਿਸ਼ਨਰ ਨਿਯੁਕਤ

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ’ਚ ਹੋਏ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਸਿਵਲ ਸੇਵਾ ਅਧਿਕਾਰੀ ਰੋਹਿਤ ਕੁਮਾਰ ਗੁਨੇਟਾ ਨੂੰ ਜ਼ਿਲ੍ਹਾ ਰਹੀਮ ਯਾਰ ਖਾਨ ਦਾ ਸਹਾਇਕ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪਾਕਿ ਦੀ ਵੱਕਾਰੀ ਸਿਵਲ ਸੇਵਾ (ਪੀ.

ਅਜੀਤ ਡੈਸਕ 16-11-2026
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ’ਚ ਹੋਏ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਸਿਵਲ ਸੇਵਾ ਅਧਿਕਾਰੀ ਰੋਹਿਤ ਕੁਮਾਰ ਗੁਨੇਟਾ ਨੂੰ ਜ਼ਿਲ੍ਹਾ ਰਹੀਮ ਯਾਰ ਖਾਨ ਦਾ ਸਹਾਇਕ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪਾਕਿ ਦੀ ਵੱਕਾਰੀ ਸਿਵਲ ਸੇਵਾ (ਪੀ.ਏ.ਐੱਸ.) ਦੇ ਅਧਿਕਾਰੀ ਰੋਹਿਤ ਕੁਮਾਰ ਦੀ ਇਹ ਨਿਯੁਕਤੀ ਘੱਟ-ਗਿਣਤੀ ਭਾਈਚਾਰੇ ਲਈ ਇਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ’ਚ ਸੂਬੇ ਭਰ ਵਿਚ 52 ਸਹਾਇਕ ਕਮਿਸ਼ਨਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਰੋਹਿਤ ਕੁਮਾਰ ਨੂੰ ਰਹੀਮ ਯਾਰ ਖਾਨ ਦੀ ਕਮਾਨ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਹ ਲਹਿੰਦੇ ਪੰਜਾਬ ਦੇ ਖਾਨੇਵਾਲ ਅਤੇ ਮਨਕੇਰਾ ’ਚ ਵੀ ਬਤੌਰ ਸਹਾਇਕ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਪਿਛਲੀ ਖ਼ਬਰ ਭਾਰਤੀ ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਲਗਾਉਣ ਵਾਲੇ ਪਾਕਿ ਦੀ ਖੁੱਲ੍ਹੀ ਪੋਲ ਲਹਿੰਦੇ ਪੰਜਾਬ ’ਚ 24 ਘੰਟਿਆਂ ਅੰਦਰ ਪਰਾਲ... ਅਗਲੀ ਖ਼ਬਰ ਪੰਜਾਬ ’ਚ ਦਿਨ ਦਾ ਤਾਪਮਾਨ ਡਿਗਿਆ ਰਾਤਾਂ ਨੂੰ ਵੀ ਵਧੇਗੀ ਠੰਢ ਅਗਲੇ ਪੰਜ ਦਿਨਾਂ ਦੌਰਾਨ ਮੌਸਮ ਰਹੇਗਾ ਖੁਸ਼ਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।