22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਖੰਗੂੜਾ ਭਰਾਵਾਂ ਨੂੰ ਸਦਮਾ -ਪਿਤਾ ਦਾ ਦਿਹਾਂਤ

ਅਹਿਮਦਗੜ੍ਹ, 21 ਨਵੰਬਰ (ਰਵਿੰਦਰ ਪੁਰੀ)-ਪੰਜਾਬ ਦੀ ਨਾਮਵਰ ਸਖਸ਼ੀਅਤ ਸਰਦਾਰ ਜਗਪਾਲ ਸਿੰਘ ਖੰਗੂੜਾ ਅੱਜ ਰਾਤੀਂ ਅਕਾਲ ਚਲਾਣਾ ਕਰ ਗਏ। ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਸਤਬੀਰ ਸਿੰਘ ਸੱਤੀ ਖੰਗੂੜਾ ਯੂ.

ਅਜੀਤ ਡੈਸਕ 22-11-2026
ਅਹਿਮਦਗੜ੍ਹ, 21 ਨਵੰਬਰ (ਰਵਿੰਦਰ ਪੁਰੀ)-ਪੰਜਾਬ ਦੀ ਨਾਮਵਰ ਸਖਸ਼ੀਅਤ ਸਰਦਾਰ ਜਗਪਾਲ ਸਿੰਘ ਖੰਗੂੜਾ ਅੱਜ ਰਾਤੀਂ ਅਕਾਲ ਚਲਾਣਾ ਕਰ ਗਏ। ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਸਤਬੀਰ ਸਿੰਘ ਸੱਤੀ ਖੰਗੂੜਾ ਯੂ.ਕੇ. ਦੇ ਸਤਿਕਾਰਯੋਗ ਪਿਤਾ ਜੋ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਸੀ ਅੱਜ ਲੁਧਿਆਣਾ ਵਿਖੇ ਸਵਰਗ ਸੁਧਾਰ ਗਏ। ਪੰਜਾਬ ਦੇ ਸਿਆਸੀ ਹਲਕਿਆਂ ਵਿਚ ਵੱਡਾ ਆਧਾਰ ਰੱਖਦੇ ਖੰਗੂੜਾ ਪਰਿਵਾਰ ਦੇ ਮੌਜੂਦਾ ਮੁਖੀ ਸਰਦਾਰ ਜਗਪਾਲ ਸਿੰਘ ਖੰਗੂੜਾ ਬਹਤ ਹੀ ਸਤਿਕਾਰਯੋਗ ਤੇ ਨਾਮਵਰ ਸ਼ਖਸ਼ੀਅਤ ਵਲੋਂ ਪਹਿਚਾਣੇ ਜਾਂਦੇ ਆ ਰਹੇ ਸਨ। ਜਿਨਾਂ ਦੇ ਅਕਾਲ ਚਲਾਣਾ ਕਰ ਜਾਣ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਸਵਰਗੀ ਜਗਪਾਲ ਸਿੰਘ ਖੰਗੂੜਾ ਦਾ ਅੰਤਿਮ ਸੰਸਕਾਰ 25 ਨਵੰਬਰ ਦਿਨ ਬੁੱਧਵਾਰ ਨੂੰ ਪਿੰਡ ਲਤਾਲਾ ਵਿਖੇ ਕੀਤਾ ਜਾਵੇਗਾ।
ਪਿਛਲੀ ਖ਼ਬਰ ਦਲ ਖ਼ਾਲਸਾ ਵਲੋਂ ਨਿਖਿਲ ਗੁਪਤਾ ਨੂੰ ਸਜ਼ਾ ਦੇਣ ਦਾ ਸਵਾਗਤ ਅਗਲੀ ਖ਼ਬਰ ਮਜੀਠੀਆ ਦੀ ਵਿਦੇਸ਼ ਜਾਣ ਦੀ ਅਰਜ਼ੀ ’ਤੇ ਵਿਜੀਲੈਂਸ ਵਲੋਂ ਜਵਾਬ ਦਾਖ਼ਲ ਵਿਦੇਸ਼ ਜਾਣ ਦੀ ਫਲਾਈਟ ਅਤੇ ਪਤੇ ਦੀ ਜਾਣਕਾਰੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।