24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਤਖ਼ਤੂਪੁਰਾ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲਾਂ ਅਤੇ ਟਰਾਂਸਫ਼ਾਰਮਰ ਚੋਰੀ ਕਰਨ ਆਇਆ ਚੋਰ ਗਰੋਹ ਟਰੱਕ ਅਤੇ ਕਾਰ ਛੱਡ ਕੇ ਹੋਇਆ ਫ਼ਰਾਰ ਪੁਲਿਸ ਵਲੋਂ ਦਰਜ ਕੀਤੇ ਮਾਮਲੇ ’ਚ ਤਿੰਨ ਨਾਮਜ਼ਦ, ਇਕ ਗ੍ਰਿਫ਼ਤਾਰ

ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਪਿੰਡ ਤਖ਼ਤੂਪੁਰਾ ਵਿਖੇ ਰਾਤ ਸਮੇਂ ਚੋਰਾਂ ਦੇ ਇਕ ਵੱਡੇ ਗਰੋਹ ਵਲੋਂ ਇਕ ਕਿਸਾਨ ਦੇ ਖੇਤਾਂ ‘ਚ ਰਾਤ ਸਮੇਂ ਇਕ ਗੱਡੀ ਅਤੇ ਟਰੱਕ ਰਾਹੀਂ ਕਿਸਾਨ ਦਾ ਖੇਤ ‘ਚ ਲੱਗੇ ਬਿਜਲੀ ਟਰਾਂਸਫ਼ਾਰਮਰ ਅਤੇ ਕੇਬਲਾਂ ਤਾਰਾਂ ਚੋਰੀ ਕੀਤੇ ਜਾਣ ਦੀ ਅਸਫਲ ਘਟਨਾ ਤੋਂ ਬਾਅਦ ਸਥਾਨਿਕ ਲੋਕਾਂ ਨੂੰ ਪਤਾ ਲੱਗਣ ‘ਤੇ ਚੋਰ ਗਰੋਹ ਟਰੱਕ ਅਤੇ ਕਾਰ ਨੂੰ ਖੇਤਾਂ ‘ਚ ਹੀ ਛੱਡ ਕੇ ਫ਼ਰਾਰ ਹੋ ਗਏ । ਇਸ ਮਾਮਲੇ ਸਬੰਧੀ ਪੀੜਤ ਕਿਸਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਦੋਕੇ ਨੇ ਦੱਸਿਆ ਕਿ ਉਸ ਨੇ ਗੁਰਦੇਵ ਸਿੰਘ ਵਾਸੀ ਤਖ਼ਤੂਪੁਰਾ ਦੀ ਖੇਤੀ ਕਰਨ ਲਈ ਨੌਂ ਕਿੱਲੇ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਅਤੇ ਲੰਘੀ ਰਾਤ ਇਕ ਵੱਡੇ ਚੋਰ ਗਰੋਹ ਵੱਲੋਂ ਉਸ ਦੇ ਖੇਤ ‘ਚ ਲੱਗੇ ਬਿਜਲੀ ਟਰਾਂਸਫ਼ਾਰਮਰ ਅਤੇ ਮੋਟਰ ਦੀਆਂ ਮਹਿੰਗੀਆਂ ਕੇਬਲ ਤਾਰਾਂ ਚੋਰੀ ਕਰਨ ਲਈ ਇੱਕ ਗੱਡੀ ਅਤੇ ਟਰੱਕ ਰਾਹੀਂ ਉਸ ਦੇ ਖੇਤ ਦੀ ਮੋਟਰ ‘ਤੇ ਧਾਵਾ ਬੋਲਿਆ ਪਰ ਇਸ ਮੌਕੇ ਚੋਰ ਗਰੋਹ ਦੀ ਗੱਡੀ ਅਤੇ ਟਰੱਕ ਖੇਤ ਵਾਲੀ ਪਹੀ ‘ਤੋਂ ਝੋਨੇ ਦੇ ਖੇਤ ‘ਚ ਉਤਰ ਜਾਣ ਖੁੱਭ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ।

ਅਜੀਤ ਡੈਸਕ 24-08-2026
ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਪਿੰਡ ਤਖ਼ਤੂਪੁਰਾ ਵਿਖੇ ਰਾਤ ਸਮੇਂ ਚੋਰਾਂ ਦੇ ਇਕ ਵੱਡੇ ਗਰੋਹ ਵਲੋਂ ਇਕ ਕਿਸਾਨ ਦੇ ਖੇਤਾਂ ‘ਚ ਰਾਤ ਸਮੇਂ ਇਕ ਗੱਡੀ ਅਤੇ ਟਰੱਕ ਰਾਹੀਂ ਕਿਸਾਨ ਦਾ ਖੇਤ ‘ਚ ਲੱਗੇ ਬਿਜਲੀ ਟਰਾਂਸਫ਼ਾਰਮਰ ਅਤੇ ਕੇਬਲਾਂ ਤਾਰਾਂ ਚੋਰੀ ਕੀਤੇ ਜਾਣ ਦੀ ਅਸਫਲ ਘਟਨਾ ਤੋਂ ਬਾਅਦ ਸਥਾਨਿਕ ਲੋਕਾਂ ਨੂੰ ਪਤਾ ਲੱਗਣ ‘ਤੇ ਚੋਰ ਗਰੋਹ ਟਰੱਕ ਅਤੇ ਕਾਰ ਨੂੰ ਖੇਤਾਂ ‘ਚ ਹੀ ਛੱਡ ਕੇ ਫ਼ਰਾਰ ਹੋ ਗਏ । ਇਸ ਮਾਮਲੇ ਸਬੰਧੀ ਪੀੜਤ ਕਿਸਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਦੋਕੇ ਨੇ ਦੱਸਿਆ ਕਿ ਉਸ ਨੇ ਗੁਰਦੇਵ ਸਿੰਘ ਵਾਸੀ ਤਖ਼ਤੂਪੁਰਾ ਦੀ ਖੇਤੀ ਕਰਨ ਲਈ ਨੌਂ ਕਿੱਲੇ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਅਤੇ ਲੰਘੀ ਰਾਤ ਇਕ ਵੱਡੇ ਚੋਰ ਗਰੋਹ ਵੱਲੋਂ ਉਸ ਦੇ ਖੇਤ ‘ਚ ਲੱਗੇ ਬਿਜਲੀ ਟਰਾਂਸਫ਼ਾਰਮਰ ਅਤੇ ਮੋਟਰ ਦੀਆਂ ਮਹਿੰਗੀਆਂ ਕੇਬਲ ਤਾਰਾਂ ਚੋਰੀ ਕਰਨ ਲਈ ਇੱਕ ਗੱਡੀ ਅਤੇ ਟਰੱਕ ਰਾਹੀਂ ਉਸ ਦੇ ਖੇਤ ਦੀ ਮੋਟਰ ‘ਤੇ ਧਾਵਾ ਬੋਲਿਆ ਪਰ ਇਸ ਮੌਕੇ ਚੋਰ ਗਰੋਹ ਦੀ ਗੱਡੀ ਅਤੇ ਟਰੱਕ ਖੇਤ ਵਾਲੀ ਪਹੀ ‘ਤੋਂ ਝੋਨੇ ਦੇ ਖੇਤ ‘ਚ ਉਤਰ ਜਾਣ ਖੁੱਭ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ । ਆਖ਼ਰ ਚੋਰ ਗਰੋਹ ਉਹ ਦੋਨੋਂ ਵਹੀਕਲ ਕਾਰ ਅਤੇ ਟਰੱਕ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਜਿਉਂ ਪੁਲਿਸ ਚੌਂਕੀ ਬਿਲਾਸਪੁਰ ਨੂੰ ਜਾਣਕਾਰੀ ਮਿਲੀ ਤਾਂ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਦੀ ਅਗਵਾਈ ‘ਚ ਪੁਲਿਸ ਪਾਰਟੀ ਵਲੋਂ ਮੌਕੇ ‘ਤੇ ਪੁੱਜ ਕੇ ਘਟਨਾ ਦੀ ਡੁੰਘਾਈ ਨਾਲ ਪੜਤਾਲ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਮਾਮਲੇ ‘ਚ ਨਾਮਜ਼ਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਿਲਾਸਪੁਰ ਪੁਲਿਸ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲਕੜਾ, ਜਸਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖੋਟੇ, ਵਕੀਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਗੋਨਿਆਣਾ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ‘ਚੋਂ ਇਕ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲਕੜਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਵਾਲੀ ਕਾਂਗਰਸ ਪਾਰਟੀ ਕਦੇ ਸਿੱਖਾਂ ਦੀ ਭਲਾਈ ਲਈ ਨਹੀਂ ਸੋਚ ਸਕਦੀ-ਜਥੇਦਾਰ ਤੀਰਥ ਸਿੰਘ... ਅਗਲੀ ਖ਼ਬਰ ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਆਈਸ-ਬ੍ਰੇਕਿੰਗ ਸਮਾਰੋਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।