ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੀ ਪੂਰਨਮਾਸ਼ੀ ਮੌਕੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸਿਵਲ ਲਾਈਨ ਦੱਤ ਰੋਡ ਸਥਿਤ ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੇ ਤਿਉਹਾਰ ਮੌਕੇ ਪੂਰਨਮਾਸ਼ੀ ਦੇ ਸ਼ੁੱਭ ਮੌਕੇ ‘ਤੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ ਗਿਆ। ਸਭ ਤੋਂ ਪਹਿਲਾਂ ਰਾਮ ਚੰਦਰ ਸ਼ਰਮਾ ਨੇ ਸ੍ਰੀ ਸਤਿਆ ਨਰਾਇਣ ਦੀ ਕਥਾ ਕਰਦਿਆਂ ਕਿਹਾ ਕਿ ਸ੍ਰੀ ਸਤਿਆ ਨਰਾਇਣ ਦੀ ਕਥਾ ਸੁੱਖ-ਸਮ੍ਰਿੱਧੀ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।
ਅਜੀਤ ਡੈਸਕ
31-08-2026