ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ 21 ਨਵੰਬਰ ਨੂੰ
ਮੋਗਾ, 27 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਵਿਸ਼ਾਲ ਭਜਨ ਸੰਧਿਆ ਦੇ ਸਬੰਧ ਵਿਚ ਸਮਾਜ ਸੇਵੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਸਤਿਕਾਰ ਸਹਿਤ ਭੇਟ ਕੀਤੇ ਗਏ। ਇਸ ਮੌਕੇ ਸੀ.
ਮੋਗਾ, 27 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਵਿਸ਼ਾਲ ਭਜਨ ਸੰਧਿਆ ਦੇ ਸਬੰਧ ਵਿਚ ਸਮਾਜ ਸੇਵੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਸਤਿਕਾਰ ਸਹਿਤ ਭੇਟ ਕੀਤੇ ਗਏ। ਇਸ ਮੌਕੇ ਸੀ.ਏ. ਨਰਹਰੀ ਭੂਸ਼ਨ, ਸੁਧਾਂਸ਼ੂ, ਨਿਤੇਸ਼ ਕੌੜਾ, ਅਸ਼ੀਸ਼ ਕੁਮਾਰ ਬੌਬੀ, ਅਮਿਤ ਗਰਗ, ਮਨੋਜ ਗਰਗ ਅਤੇ ਸਮੀਰ ਮਹੇਸ਼ਵਰੀ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ। ਇਹ ਵਿਸ਼ਾਲ ਧਾਰਮਿਕ ਸਮਾਗਮ ਪੂਜਨੀਕ ਦੀਪਕ ਗੋਸਵਾਮੀ, ਸ਼੍ਰੀ ਬਾਂਕੇ ਬਿਹਾਰੀ ਮੰਦਰ, ਸ਼੍ਰੀ ਧਾਮ ਵਰਿੰਦਾਵਨ ਦੇ ਪਾਵਨ ਸਾਨਿਧ ਵਿਚ ਕਰਵਾਇਆ ਜਾਵੇਗਾ। ਸ਼ਿਆਮ ਪ੍ਰੇਮੀ ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਅਮਿਤ ਗਰਗ ਅਤੇ ਅੰਕਿਤ ਸਿੰਗਲਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੇ ਸਬੰਧ ਵਿਚ 20 ਨਵੰਬਰ ਨੂੰ ਮੋਗਾ ਸ਼ਹਿਰ ਵਿਚ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਜਾਵੇਗੀ। ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਹੋਣ ਵਾਲੀ ਵਿਸ਼ਾਲ ਭਜਨ ਸੰਧਿਆ ਵਿਚ ਪ੍ਰਸਿੱਧ ਰਸਿਕ ਸੰਤ ਬਾਬਾ ਸ਼੍ਰੀ ਚਿੱਤਰ-ਵਿਚਿੱਤਰ , ਸ਼੍ਰੀ ਧਾਮ ਵਰਿੰਦਾਵਨ, ਭਜਨ ਗਾਇਕ ਸ਼ਿਵਮ ਰਾਵਲ, ਇੰਦੌਰ ਅਤੇ ਭਜਨ ਗਾਇਕਾ ਤ੍ਰਿਪਤੀ ਲੱਡਾ, ਜੈਪੁਰ ਵਲੋਂ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਸਮੂਹ ਸ਼ਿਆਮ ਪ੍ਰੇਮੀਆਂ ਨੇ ਸੰਗਤ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਨਿਸ਼ਾਨ ਸ਼ੋਭਾ ਯਾਤਰਾ ਅਤੇ ਭਜਨ ਸੰਧਿਆ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ।