28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਿ ਲਰਨਿੰਗ ਫ਼ੀਲਡ ਸਕੂਲ, ਮੋਗਾ ’ਚ ਨੰਨ੍ਹੇ-ਮੁੰਨਿਆਂ ਨੇ ਰੰਗਾਂ ਨਾਲ ਸਜਾਈ ਆਪਣੀ ਕਲਪਨਾ ਦੀ ਦੁਨੀਆ

ਮੋਗਾ, 27 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਦਿ ਲਰਨਿੰਗ ਫ਼ੀਲਡ ਸਕੂਲ (ਟੀ. ਐਲ.

ਮੋਗਾ ਦੇ ਦਿ ਲਰਨਿੰਗ ਫ਼ੀਲਡ ਸਕੂਲ ਵਿਖੇ ‘ਪੇਂਟ ਯੋਰ ਇਮੈਜੀਨੇਸ਼ਨ’ ਨਾਮਕ ਰੰਗਾਰੰਗ ਅਤੇ ਸਿਰਜਣਾਤਮਿਕ ਗਤੀਵਿਧੀ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਅਜੀਤ ਤਸਵੀਰ 28-10-2026
ਮੋਗਾ, 27 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਦਿ ਲਰਨਿੰਗ ਫ਼ੀਲਡ ਸਕੂਲ (ਟੀ.ਐਲ.ਐਫ.), ਮੋਗਾ ਵਿਖੇ ਕਿੰਡਰਗਾਰਟਨ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਪੇਂਟ ਯੋਰ ਇਮੈਜੀਨੇਸ਼ਨ ਨਾਮਕ ਰੰਗਾਰੰਗ ਅਤੇ ਸਿਰਜਣਾਤਮਿਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਵਿਚ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀਆਂ ਕਲਪਨਾਵਾਂ ਨੂੰ ਰੰਗਾਂ ਰਾਹੀਂ ਕਾਗ਼ਜ਼ਾਂ ‘ਤੇ ਉਤਾਰਿਆ। ਬੱਚਿਆਂ ਦੀ ਸਿਰਜਣਾਤਮਿਕਤਾ, ਕਲਾਤਮਕ ਪ੍ਰਤਿਭਾ ਅਤੇ ਵਿਲੱਖਣ ਸੋਚ ਨੇ ਸਭ ਦਾ ਮਨ ਮੋਹ ਲਿਆ। ਪੂਰਾ ਸਕੂਲ ਰੰਗਾਂ, ਖ਼ੁਸ਼ੀਆਂ ਅਤੇ ਬੱਚਿਆਂ ਦੀਆਂ ਮਾਸੂਮ ਕਲਪਨਾਵਾਂ ਨਾਲ ਭਰਿਆ ਨਜ਼ਰ ਆਇਆ। ਸਕੂਲ ਦੇ ਨੰਨ੍ਹੇ ਕਲਾਕਾਰਾਂ ਨੇ ਆਪਣੇ ਮਨਪਸੰਦ ਖਿਡੌਣਿਆਂ, ਕੁਦਰਤ, ਪਰਿਵਾਰ, ਸੁਪਨਿਆਂ, ਪਰੀਆਂ ਦੀਆਂ ਕਹਾਣੀਆਂ ਅਤੇ ਆਲੇ-ਦੁਆਲੇ ਦੀ ਦੁਨੀਆ ਤੋਂ ਪ੍ਰੇਰਿਤ ਚਿੱਤਰ ਬਣਾ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਵਿਚ ਪ੍ਰਤਿਭਾ ਅਤੇ ਕਲਪਨਾ ਸ਼ਕਤੀ ਦੀ ਕੋਈ ਕਮੀ ਨਹੀਂ ਹੁੰਦੀ। ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਮੌਕੇ, ਉਚਿੱਤ ਮਾਰਗ ਦਰਸ਼ਨ ਅਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਆਜ਼ਾਦ ਮਾਹੌਲ ਪ੍ਰਦਾਨ ਕਰਨ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨਾ ਅਤੇ ਨਿਖਾਰਨਾ ਵੀ ਹੈ। ਚਿੱਤਰਕਲਾ, ਸੰਗੀਤ, ਖੇਡਾਂ ਅਤੇ ਹੋਰ ਸਿਰਜਣਾਤਮਿਕ ਗਤੀਵਿਧੀਆਂ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ, ਸਬਰ, ਇਕਾਗਰਤਾ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਭਾਵਨਾ ਵਿਕਸਤ ਹੁੰਦੀ ਹੈ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਗਤੀਵਿਧੀਆਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਦੱਸਿਆ।
ਪਿਛਲੀ ਖ਼ਬਰ ਦਰਬਾਰ ਸੰਪ੍ਰਦਾਇ ਲੋਪੋ ਵਲੋਂ ਧਾਰਮਿਕ ਦੀਵਾਨ ਸਜਾਇਆ ਅਗਲੀ ਖ਼ਬਰ ਸੰਧਵਾਂ-ਕੋਟਕਪੂਰਾ-ਬਾਘਾ ਪੁਰਾਣਾ-ਮੋਗਾ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਲਈ ਡਾ. ਸੀਮਾਂਤ ਗਰਗ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।