03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਦੇ ਸਹਿਕਾਰੀ ਵਿਭਾਗ ਨੂੰ ਖ਼ਤਮ ਕਰਨ ਦੀ ਤਿਆਰੀ-ਭਾਕਿਯੂ ਲੱਖੋਵਾਲ

ਨਿਹਾਲ ਸਿੰਘ ਵਾਲਾ, 2 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)- ਭਾਕਿਯੂ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸਾਹਿਬ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕੁੱਝ ਦਿਨ ਪਹਿਲਾਂ ਪੰਜਾਬ ਦੇ ਸਹਿਕਾਰਤਾ ਵਿਭਾਗ ਦੀ ਉੱਚ ਅਫ਼ਸਰਸ਼ਾਹੀ ਵਲੋਂ ਲਏ ਨਾਦਰਸ਼ਾਹੀ ਫੁਰਮਾਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ, ਜਿਸ ਅਨੁਸਾਰ ਕਿਸਾਨ ਆਪਣੀਆਂ ਪੇਂਡੂ ਸਹਿਕਾਰੀ ਸਭਾਵਾਂ ਵਿਚੋਂ ਆਪਣੀ ਪਹਿਲੀ ਕਿਸ਼ਤ ਵਾਪਸ ਕਰਕੇ ਆਪਣੀ ਹਾੜ੍ਹੀ ਸਾਉਣੀ ਦੀ ਫ਼ਸਲ ਲਈ ਖਾਦ, ਨਕਦੀ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਬਹੁਤ ਘੱਟ ਵਿਆਜ ਦਰ ਉੱਤੇ ਸਭਾਵਾਂ ਵਿਚੋਂ ਲੋੜ ਅਨੁਸਾਰ ਲੈ ਕੇ ਅਗਲੀ ਫ਼ਸਲ ਦੀ ਤਿਆਰੀ ਕਰ ਲੈਂਦੇ ਸਨ। ਪਰ ਹੁਣ ਨਵੇਂ ਫੁਰਮਾਨ ਅਨੁਸਾਰ ਛੋਟੇ ਕਿਸਾਨਾਂ ਲਈ ਹਿੱਸੇਦਾਰੀ ਜੋ ਪਹਿਲਾਂ ਤਿੰਨ ਹਜ਼ਾਰ ਰੁਪਏ ਸੀ, ਉਸ ਵਿਚ ਵਾਧਾ ਕਰਕੇ ਛੇ ਹਜ਼ਾਰ ਰੁਪਏ ਕਰ ਦਿੱਤੀ ਹੈ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ’ਚ ਸ਼ਾਮਿਲ ਆਗੂ ਤੇ ਵਰਕਰ। ਤਸਵੀਰ : ਪਲਵਿੰਦਰ ਸਿੰਘ ਟਿਵਾਣਾ 03-11-2026
ਨਿਹਾਲ ਸਿੰਘ ਵਾਲਾ, 2 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)- ਭਾਕਿਯੂ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸਾਹਿਬ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕੁੱਝ ਦਿਨ ਪਹਿਲਾਂ ਪੰਜਾਬ ਦੇ ਸਹਿਕਾਰਤਾ ਵਿਭਾਗ ਦੀ ਉੱਚ ਅਫ਼ਸਰਸ਼ਾਹੀ ਵਲੋਂ ਲਏ ਨਾਦਰਸ਼ਾਹੀ ਫੁਰਮਾਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ, ਜਿਸ ਅਨੁਸਾਰ ਕਿਸਾਨ ਆਪਣੀਆਂ ਪੇਂਡੂ ਸਹਿਕਾਰੀ ਸਭਾਵਾਂ ਵਿਚੋਂ ਆਪਣੀ ਪਹਿਲੀ ਕਿਸ਼ਤ ਵਾਪਸ ਕਰਕੇ ਆਪਣੀ ਹਾੜ੍ਹੀ ਸਾਉਣੀ ਦੀ ਫ਼ਸਲ ਲਈ ਖਾਦ, ਨਕਦੀ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਬਹੁਤ ਘੱਟ ਵਿਆਜ ਦਰ ਉੱਤੇ ਸਭਾਵਾਂ ਵਿਚੋਂ ਲੋੜ ਅਨੁਸਾਰ ਲੈ ਕੇ ਅਗਲੀ ਫ਼ਸਲ ਦੀ ਤਿਆਰੀ ਕਰ ਲੈਂਦੇ ਸਨ। ਪਰ ਹੁਣ ਨਵੇਂ ਫੁਰਮਾਨ ਅਨੁਸਾਰ ਛੋਟੇ ਕਿਸਾਨਾਂ ਲਈ ਹਿੱਸੇਦਾਰੀ ਜੋ ਪਹਿਲਾਂ ਤਿੰਨ ਹਜ਼ਾਰ ਰੁਪਏ ਸੀ, ਉਸ ਵਿਚ ਵਾਧਾ ਕਰਕੇ ਛੇ ਹਜ਼ਾਰ ਰੁਪਏ ਕਰ ਦਿੱਤੀ ਹੈ। ਦਰਮਿਆਨੇ ਕਿਸਾਨਾਂ ਲਈ ਡੇਢਾ ਕਰਕੇ ਨੌਂ ਹਜ਼ਾਰ ਅਤੇ ਵੱਡਿਆਂ ਕਿਸਾਨਾਂ ਲਈ ਹਿੱਸੇਦਾਰੀ ਦੁੱਗਣੀ ਕਰਕੇ ਸਹਿਕਾਰਤਾ ਨੂੰ ਸਿੱਧੇ ਢੰਗ ਨਾਲ ਕਾਰਪੋਰੇਟ ਬੈਂਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕਿਸਾਨਾਂ ਨੇ ਆਪਣੀਆਂ ਪੇਂਡੂ ਸਹਿਕਾਰੀ ਸਭਾਵਾਂ ’ਚੋਂ ਦੋ ਲੱਖ ਰੁਪਏ ਤੋਂ ਵੱਧ ਕਰਜ਼ਾ ਲੈਣਾ ਹੈ, ਉਨ੍ਹਾਂ ਨੂੰ ਆਪਣੀ ਜ਼ਮੀਨ ਵੀ ਉਸ ਅਨੁਸਾਰ ਬੈਂਕ ਕੋਲ ਗਿਰਵੀ ਰੱਖਣੀ ਪਵੇਗੀ। ਉਲਟਾ ਵਿਆਜ ਦਰ ’ਚ ਵਾਧਾ ਕਰਕੇ ਸੱਤ ਪ੍ਰਤੀਸ਼ਤ ਤੋਂ ਗਿਆਰਾਂ ਪ੍ਰਤੀਸ਼ਤ ਕਰ ਦਿੱਤੀ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਅਪੀਲ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਉਹ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦੇ ਲੈਣ ਦੇਣ ਵਿਚ ਉਨ੍ਹਾਂ ਦਾ ਸਹਿਯੋਗ ਦੇਣ ਕਿਉਂਕਿ ਮੁੱਖ ਮੰਤਰੀ ਕੋਲ ਹੀ ਸਹਿਕਾਰਤਾ ਵਿਭਾਗ ਹੈ ਅਤੇ ਉਹ ਇਕ ਕਿਸਾਨ ਹੋਣ ਨਾਤੇ ਕਿਸਾਨਾਂ ਦੇ ਨਾਲ ਖੜ੍ਹਨ। ਇਸ ਮੀਟਿੰਗ ਵਿਚ ਜਥੇਬੰਦੀ ਦੇ ਆਗੂ ਵੱਡੀ ਗਿਣਤੀ ’ਚ ਸ਼ਾਮਿਲ ਹੋਏ ਜਿਨ੍ਹਾਂ ’ਚ ਸਾਬਕਾ ਸਰਪੰਚ ਪੂਰਨ ਸਿੰਘ ਜਵਾਹਰ ਸਿੰਘ ਵਾਲਾ, ਪ੍ਰਧਾਨ ਜਗਸੀਰ ਸਿੰਘ, ਜਗਮੋਹਣ ਸਿੰਘ, ਪ੍ਰਗਟ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਰਾਮ ਸਿੰਘ ਪੱਤੋ, ਬਲਬੀਰ ਸਿੰਘ ਸੈਕਟਰੀ, ਕਰਮ ਸਿੰਘ, ਜਗਸੀਰ ਸਿੰਘ, ਸਾਬਕਾ ਪ੍ਰਧਾਨ ਮਨਜੀਤ ਸਿੰਘ ਖੋਟੇ, ਸਾਬਕਾ ਸਰਪੰਚ ਬਲਦੇਵ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇ ਵਾਲਾ, ਗੁਰਚਰਨ ਸਿੰਘ ਪ੍ਰਧਾਨ, ਕੁਲਜੀਤ ਸਿੰਘ ਭਾਗੀਕੇ ਅਤੇ ਪ੍ਰਧਾਨ ਨਿਰਮਲ ਸਿੰਘ ਸੈਦੋਕੇ ਸ਼ਾਮਿਲ ਹੋਏ।
ਪਿਛਲੀ ਖ਼ਬਰ ਨੈਸ਼ਨਲ ਲੋਕ ਅਦਾਲਤ 12 ਦਸੰਬਰ ਨੂੰ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।