03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਦੇ ਸਟੋਰ ਹੋਏ ਫੁੱਲ

ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਸਥਾਨਕ ਸ਼ਹਿਰ ਅੰਦਰ ਬਾਜ਼ਾਰਾਂ ’ਚ ਰੌਣਕਾਂ ਵਧਣ ਲੱਗੀਆਂ ਹਨ, ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਮੰਗ ਨੂੰ ਦੇਖਦਿਆਂ ਮੁੱਦਕੀ ਰੋਡ, ਨਿਹਾਲ ਸਿੰਘ ਵਾਲਾ ਰੋਡ ਸਮੇਤ ਸ਼ਹਿਰ ਦੀਆਂ ਹੋਰ ਕਈ ਥਾਵਾਂ ਵਿਚ ਸਥਿਤ ਮਠਿਆਈਆਂ ਦੇ ਸਟੋਰਾਂ ਵਿਚ ਵੱਡੀ ਮਾਤਰਾ ਵਿਚ ਮਠਿਆਈਆਂ ਦਾ ਭੰਡਾਰ ਕਈ ਕੋਲਡ ਸਟੋਰਾਂ ਕੀਤਾ ਜਾ ਰਿਹਾ ਹੈ। ਤਿਉਹਾਰ ਦੇ ਮੌਕੇ ’ਤੇ ਲੋਕ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਲਈ ਮਠਿਆਈਆਂ ਦੀ ਖਰੀਦਦਾਰੀ ਕਰਦੇ ਹਨ ਪਰ ਇਸ ਦੇ ਨਾਲ ਹੀ ਮਿਲਾਵਟੀ ਅਤੇ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਵਿੱਕਰੀ ਦਾ ਖਦਸ਼ਾ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ।

ਅਜੀਤ ਡੈਸਕ 03-11-2026
ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਸਥਾਨਕ ਸ਼ਹਿਰ ਅੰਦਰ ਬਾਜ਼ਾਰਾਂ ’ਚ ਰੌਣਕਾਂ ਵਧਣ ਲੱਗੀਆਂ ਹਨ, ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਮੰਗ ਨੂੰ ਦੇਖਦਿਆਂ ਮੁੱਦਕੀ ਰੋਡ, ਨਿਹਾਲ ਸਿੰਘ ਵਾਲਾ ਰੋਡ ਸਮੇਤ ਸ਼ਹਿਰ ਦੀਆਂ ਹੋਰ ਕਈ ਥਾਵਾਂ ਵਿਚ ਸਥਿਤ ਮਠਿਆਈਆਂ ਦੇ ਸਟੋਰਾਂ ਵਿਚ ਵੱਡੀ ਮਾਤਰਾ ਵਿਚ ਮਠਿਆਈਆਂ ਦਾ ਭੰਡਾਰ ਕਈ ਕੋਲਡ ਸਟੋਰਾਂ ਕੀਤਾ ਜਾ ਰਿਹਾ ਹੈ। ਤਿਉਹਾਰ ਦੇ ਮੌਕੇ ’ਤੇ ਲੋਕ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਲਈ ਮਠਿਆਈਆਂ ਦੀ ਖਰੀਦਦਾਰੀ ਕਰਦੇ ਹਨ ਪਰ ਇਸ ਦੇ ਨਾਲ ਹੀ ਮਿਲਾਵਟੀ ਅਤੇ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਵਿੱਕਰੀ ਦਾ ਖਦਸ਼ਾ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਤਿਉਹਾਰਾਂ ਦੇ ਦਿਨਾਂ ’ਚ ਮਠਿਆਈਆਂ ਦੀ ਵਿੱਕਰੀ ਅਤੇ ਭੰਡਾਰ ਵਿਚ ਕਈ ਗੁਣਾ ਵਾਧਾ ਹੋ ਜਾਂਦਾ ਹੈ ਤਾਂ ਅਜਿਹੇ ਸਮੇਂ ਵਿਭਾਗ ਵਲੋਂ ਸਟੋਰਾਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਦੀਵਾਲੀ ਤੋਂ ਪਹਿਲਾਂ ਚੈਕਿੰਗ ਕਰਕੇ ਸਮੇਂ ਸਿਰ ਜਾਂਚ ਨਾ ਕੀਤੀ ਗਈ ਤਾਂ ਮਿਲਾਵਟੀ ਮਠਿਆਈਆਂ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀਆਂ ਹਨ। ਇਸ ਲਈ ਫੂਡ ਵਿਭਾਗ ਨੂੰ ਚਾਹੀਦਾ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਮਠਿਆਈ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ। ਸ਼ਹਿਰ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਵਪਾਰੀਆਂ ਦੀਆਂ ਮਠਿਆਈਆਂ ਦੇ ਸੈਂਪਲ ਫੇਲ੍ਹ ਹੁੰਦੇ ਹਨ, ਉਨ੍ਹਾਂ ਸਬੰਧੀ ਜਾਂਚ ਦੇ ਨਤੀਜੇ ਜਨਤਕ ਕੀਤੇ ਜਾਣ ਤਾਂ ਜੋ ਖਪਤਕਾਰ ਖੁਦ ਵੀ ਸੁਚੇਤ ਹੋ ਸਕਣ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ ਅਤੇ ਮਿਲਾਵਟ ਖੋਰੀ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਬੱਸ ਸਟੈਂਡ ਅੰਦਰ ਹੀ ਦੁਕਾਨਦਾਰਾਂ ਵਲੋਂ ਬਿਨਾਂ ਨਗਰ ਕੌਂਸਲ ਮਨਜ਼ੂਰੀ ਦੇ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਲਗਾਇਆ ਹੋਇਆ ਹੈ ਜਦੋਂ ਕਿ ਨਗਰ ਕੌਂਸਲ ਦਫਤਰ ਅੰਦਰ ਫਾਇਰ ਬ੍ਰਿਗੇਡ ਵੀ ਹੈ ਜੋ ਕਿ ਕਿਸੇ ਵੇਲੇ ਅਣਸੁਖਾਵੀਂ ਘਟਨਾ ਘਟਣ ’ਤੇ ਦੁਕਾਨਾਂ ਦੇ ਬਾਹਰ ਜੋ ਸਮਾਨ ਰੱਖਿਆ ਹੋਇਆ ਉਹ ਵੱਡੀ ਰੁਕਾਵਟ ਪੈਦਾ ਕਰ ਸਕਦਾ ਹੈ| ਇਕ ਹੋਰ ਵੱਡੀ ਸਮੱਸਿਆ ਲੋਕਾਂ ਵਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਕਾਰਾਂ ਪਾਰਕ ਕਰਨਾ ਵੀ ਹੈ ਜਿਸ ਨਾਲ ਬੱਸਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਨਗਰ ਕੌਂਸਲ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ|
ਪਿਛਲੀ ਖ਼ਬਰ ਜਨਗਣਨਾ-2027 ਤਹਿਤ 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ ਦੀ ਸਹੂਲਤ ਅਗਲੀ ਖ਼ਬਰ ਚੇਅਰਮੈਨ ਰਾਣਾ ਜਸਪਾਲ ਬਾਂਗਰ ਨੇ ਇੰਚਾਰਜ ਸਿੰਮਕ ਨਾਲ ਕੀਤੀ ਅਹਿਮ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।