03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਸ਼ਿਆਮ ਪ੍ਰਭੂ ਖਾਟੂ ਵਾਲੇ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ

ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਿਆਮ ਸੇਵਾ ਸੋਸਾਇਟੀ (ਰਜਿ:) ਮੋਗਾ ਵਲੋਂ 20 ਨਵੰਬਰ ਨੂੰ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ’ਚ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਜਨਮ ਉਤਸਵ ਸੰਕੀਰਤਨ ਦਾ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਮਾਤਾ ਬਗਲਾ ਮੁਖੀ ਮੰਦਰ ਦੇ ਪੁਜਾਰੀ ਆਚਾਰੀਆ ਨੰਦ ਲਾਲ ਸ਼ਰਮਾ ਵਲੋਂ ਸ਼ਰਧਾਪੂਰਵਕ ਨਿਭਾਈ ਗਈ।

ਅਜੀਤ ਡੈਸਕ 03-11-2026
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਿਆਮ ਸੇਵਾ ਸੋਸਾਇਟੀ (ਰਜਿ:) ਮੋਗਾ ਵਲੋਂ 20 ਨਵੰਬਰ ਨੂੰ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ’ਚ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਜਨਮ ਉਤਸਵ ਸੰਕੀਰਤਨ ਦਾ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਮਾਤਾ ਬਗਲਾ ਮੁਖੀ ਮੰਦਰ ਦੇ ਪੁਜਾਰੀ ਆਚਾਰੀਆ ਨੰਦ ਲਾਲ ਸ਼ਰਮਾ ਵਲੋਂ ਸ਼ਰਧਾਪੂਰਵਕ ਨਿਭਾਈ ਗਈ। ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਨੇ ਸ਼ਿਆਮ ਸੇਵਾ ਸੋਸਾਇਟੀ ਦੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਜਨਮ ਉਤਸਵ ਸੰਕੀਰਤਨ ਵਿਚ ਸ਼ਾਮਿਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਆਮ ਸੇਵਾ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ ਦੱਸਿਆ ਕਿ 20 ਨਵੰਬਰ ਨੂੰ ਸ਼ਿਆਮ ਮੰਦਰ ਗਲੀ ਨੰਬਰ-3 ਜਲੰਧਰ ਕਾਲੋਨੀ ਪੁਰਾਣਾ ਕੋਟਕਪੂਰਾ ਰੋਡ ਮੋਗਾ ਵਿਖੇ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਜਨਮ ਉਤਸਵ ਸੰਕੀਰਤਨ ਸ਼ਰਧਾ ਨਾਲ ਕਰਵਾਇਆ ਜਾਵੇਗਾ। ਸੰਕੀਰਤਨ ਸ਼ਾਮ 6 ਵਜੇ ਸ਼ੁਰੂ ਹੋਵੇਗਾ ਅਤੇ ਪ੍ਰਭੂ ਦੀ ਇੱਛਾ ਤੱਕ ਜਾਰੀ ਰਹੇਗਾ। ਇਸ ਸਮਾਗਮ ਵਿਚ ਸੰਕੀਰਤਨ ਜਜਮਾਨ ਦੀ ਸੇਵਾ ਸਮਾਜ ਸੇਵਿਕਾ ਪ੍ਰੀਤੀ ਗੋਇਲ ਅਤੇ ਪਵਨ ਗੋਇਲ, ਸ਼ਵੇਤਾ ਗੋਇਲ ਅਤੇ ਅਰਚਿਤ ਗੋਇਲ ਨਿਭਾਉਣਗੇ। ਸਵੇਰੇ 9 ਵਜੇ ਨਵ ਗ੍ਰਹਿ ਪੂਜਨ, 9:30 ਵਜੇ ਅਨੂਪ ਕੁਮਾਰ ਸੂਦ ਅਤੇ ਸ਼ੰਭੂ ਨਾਥ ਵਲੋਂ ਸ਼ੀਸ਼ ਇਸ਼ਨਾਨ ਅਤੇ ਸ਼ੀਸ਼ ਪੂਜਨ, 10 ਵਜੇ ਸੰਜੀਵ ਸੂਦ ਵਲੋਂ ਸ਼ਿਆਮ ਬਾਬਾ ਦੇ ਨਿਸ਼ਾਨ ਪੂਜਨ ਦੀ ਰਸਮ, 10:15 ਵਜੇ ਸਮਾਜ ਸੇਵੀ ਅਸ਼ਵਨੀ ਗੋਇਲ ਵਲੋਂ ਬਾਲਾ ਜੀ ਦੇ ਨਿਸ਼ਾਨ ਪੂਜਨ ਅਤੇ 10:30 ਵਜੇ ਜਗਮੋਹਨ ਗੋਇਲ ਭੱਠੇ ਵਾਲੇ ਅਤੇ ਸੁਨੀਲ ਅਗਰਵਾਲ ਵਲੋਂ ਲੱਡੂ ਗੋਪਾਲ ਦਾ ਪੂਜਨ ਕੀਤਾ ਜਾਵੇਗਾ। ਮਾਤਾ ਰਾਣੀ ਦੀ ਜੋਤ ਪ੍ਰਚੰਡ ਕਰਨ ਦੀ ਸੇਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਅਤੇ ਰਵਿੰਦਰ ਸੀ.ਏ. ਵਲੋਂ ਨਿਭਾਈ ਜਾਵੇਗੀ।
ਪਿਛਲੀ ਖ਼ਬਰ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ’ਚ ਮਨਾਇਆ ‘ਹੈਲੋਵੀਨ ਡੇ’ ਅਗਲੀ ਖ਼ਬਰ ਗਰਲਜ਼ ਕਾਲਜ ਸੁਖਾਨੰਦ ਵਿਚ ਨਸ਼ਾ ਮੁਕਤ ਯੁਵਾ ਮੁਹਿੰਮ ਤਹਿਤ ਨੇਬਰਹੁੱਡ ਯੂਥ ਪਾਰਲੀਮੈਂਟ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।