05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਪਰਿੰਗ ਫ਼ੀਲਡ ਸਕੂਲ ’ਚ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ

ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)- ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਰੁਦਰਾ ਆਸਰਾ ਸੈਂਟਰ ਵਲੋਂ ਸੇਵਕ ਸੇਵਾ ਸੰਸਥਾ ਜਿਸ ਦੇ ਮੁੱਖ ਸੰਚਾਲਕ ਅਮਨਦੀਪ ਸਿੰਘ ਕੋਠੇ ਚੋਟੀਆਂ ਠੋਬਾ ਹਨ ਅਤੇ ਸਕੂਲ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਸਹਾਇਕ ਉਪਕਰਨ ਵੰਡਣ ਲਈ ਸਮਾਰੋਹ ਕਰਵਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਐਸ.

ਅਜੀਤ ਡੈਸਕ 05-11-2026
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)- ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਰੁਦਰਾ ਆਸਰਾ ਸੈਂਟਰ ਵਲੋਂ ਸੇਵਕ ਸੇਵਾ ਸੰਸਥਾ ਜਿਸ ਦੇ ਮੁੱਖ ਸੰਚਾਲਕ ਅਮਨਦੀਪ ਸਿੰਘ ਕੋਠੇ ਚੋਟੀਆਂ ਠੋਬਾ ਹਨ ਅਤੇ ਸਕੂਲ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਸਹਾਇਕ ਉਪਕਰਨ ਵੰਡਣ ਲਈ ਸਮਾਰੋਹ ਕਰਵਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਐਸ.ਐਚ.ਓ. ਜਨਕ ਰਾਜ ਨੂੰ ਸਕੂਲ ਚੇਅਰਮੈਨ ਨਰ ਸਿੰਘ ਬਰਾੜ, ਪ੍ਰਿੰਸੀਪਲ ਬਾਇਜੂ ਵਿਜੇ ਅਤੇ ਸਟਾਫ਼ ਨੇ ਜੀ ਆਇਆਂ ਆਖਿਆ। ਮੁੱਖ ਮਹਿਮਾਨ ਦੇ ਨਾਲ ਐਸ.ਆਈ. ਮਨਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਕੈਂਪ ਵਿਚ ਲੋੜਵੰਦ ਵਿਅਕਤੀਆਂ ਜਿਨ੍ਹਾਂ ਨੂੰ ਚੱਲਣ ਫਿਰਨ ’ਚ ਮੁਸ਼ਕਿਲ ਆਉਂਦੀ ਸੀ,.ਹੱਥ ਪੈਰ ਕੰਮ ਨਹੀਂ ਕਰਦੇ ਸਨ, ਉਨ੍ਹਾਂ ਨੂੰ ਟਰਾਈ ਸਾਈਕਲ ਅਤੇ ਵੀਲ੍ਹਚੇਅਰਾਂ ਦਿੱਤੀਆਂ ਗਈਆਂ। ਜ਼ਰੂਰਤ ਅਨੁਸਾਰ ਕਮੋਡ ਚੇਅਰਾਂ ਵੀ ਦਿੱਤੀਆਂ ਤਾਂ ਜੋ ਇਹ ਵਿਅਕਤੀ ਆਪਣੀ ਜ਼ਿੰਦਗੀ ਆਸਾਨ ਬਣਾ ਸਕਣ। ਸੇਵਕ ਸੇਵਾ ਸੰਸਥਾ ਦੀ ਟੀਮ ਭੁਪਿੰਦਰ ਸਿੰਘ ਅਤੇ ਸਹਿਯੋਗੀ ਮੈਂਬਰਾਂ ਨੇ ਇਸ ਕੈਂਪ ਵਿਚ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾਇਆ। ਮੁੱਖ ਮਹਿਮਾਨ ਜਨਕ ਰਾਜ ਨੇ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ ਹੈ, ਪ੍ਰਮਾਤਮਾ ਹਰ ਜੀਵ ਅੰਦਰ ਵਸਦਾ ਹੈ, ਜ਼ਰੂਰਤਮੰਦ ਇਨਸਾਨ ਦੀ ਮਦਦ ਕਰਨਾ ਹੀ ਪ੍ਰਮਾਤਮਾ ਦੀ ਅਸਲ ਪੂਜਾ ਹੈ। ਅੰਤ ਵਿਚ ਚੇਅਰਮੈਨ ਨਰ ਸਿੰਘ ਬਰਾੜ ਨੇ ਕਿਹਾ ਕਿ ਮੈਨੂੰ ਸੰਸਥਾ ਨਾਲ ਸਹਿਯੋਗ ਦੇ ਕੇ ਦਿਵਿਆਂਗ ਵਿਅਕਤੀਆਂ ਨੂੰ ਉਪਕਰਨ ਵੰਡ ਕੇ ਮੇਰੇ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਬਚਨ ਸਿੰਘ ਬਰਾੜ, ਗੁਰਜੰਟ ਸਿੰਘ, ਸਤੀਸ਼ ਅਰੋੜਾ ਸਾਬਕਾ ਐਮ.ਸੀ., ਗੁਰਪ੍ਰੀਤ ਮਨਚੰਦਾ ਸਾਬਕਾ ਐਮ.ਸੀ. ਹਾਜ਼ਰ ਸਨ।
ਪਿਛਲੀ ਖ਼ਬਰ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਅਗਲੀ ਖ਼ਬਰ ਐਸ.ਡੀ.ਐਮ. ਜੌਹਲ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।