05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਜੀਤਵਾਲ ਕਾਲਜ ਵਿਦਿਆਰਥੀਆਂ ਵਲੋਂ ਪਾਵਰ ਗਰਿੱਡ ਦਾ ਦੌਰਾ

ਅਜੀਤਵਾਲ, 4 ਨਵੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਦੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਅਜੀਤਵਾਲ 220 ਕੇ. ਵੀ.

ਅਜੀਤ ਡੈਸਕ 05-11-2026
ਅਜੀਤਵਾਲ, 4 ਨਵੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਦੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਅਜੀਤਵਾਲ 220 ਕੇ.ਵੀ. ਪਾਵਰ ਗਰਿੱਡ ਦਾ ਉਦਯੋਗਿਕ ਸਿਖਲਾਈ ਦੌਰਾ ਕੀਤਾ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਸ਼ੇਸ਼ ਤੌਰ ’ਤੇ 220 ਕੇ.ਵੀ. ਪਾਵਰ ਗਰਿੱਡ ਸਬ-ਸਟੇਸ਼ਨ ’ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਅਜਿਹੇ ਵਿੱਦਿਅਕ ਦੌਰਿਆਂ ਨਾਲ ਅਗਾਂਹ ਵਧੂ ਸੋਚ, ਤਕਨੀਕੀ ਜਾਣਕਾਰੀ ਪ੍ਰਾਪਤ ਕਰਦਿਆਂ ਹੋਰ ਵਧੇਰੇ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਆ। ਇੰਜ. ਇਕਬਾਲ ਸਿੰਘ ਧਾਲੀਵਾਲ ਇਲੈਕਟ੍ਰੀਕਲ ਵਿਭਾਗ ਇੰਚਾਰਜ ਦੀ ਅਗਵਾਈ ਵਿਚ ਕਰਵਾਏ ਇਸ ਦੌਰੇ ਦੌਰਾਨ ਬਿਜਲੀ ਘਰ ਵਿਖੇ ਹਾਈ ਵੋਲਟੇਜ ਨੂੰ ਲੋਅ ਵੋਲਟੇਜ ਵਿਚ ਤਬਦੀਲ ਕਰਨਾ, ਟਰਾਂਸਫ਼ਾਰਮਰ ਦੀ ਵਰਤੋਂ ਕਰਨ ਦੀ ਵਿਧੀ, ਵੱਖ-ਵੱਖ ਤਰ੍ਹਾਂ ਦੇ ਸਰਕਟ ਬਰੇਕਰ ਅਤੇ ਬੱਸ ਬਾਰ ਦੇਖੀਆਂ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉੱਥੋਂ ਦੇ ਨੁਮਾਇੰਦੇ ਇੰਜ. ਜਗਰਾਜ ਸਿੰਘ ਜੇ.ਈ., ਇੰਜ. ਰਾਹੁਲ ਸ਼ੁਕਲਾ ਜੇ.ਈ. ਇੰਚਾਰਜ ਸਬ-ਸਟੇਸ਼ਨ, ਇੰਜ. ਰਾਜਵਿੰਦਰ ਸਿੰਘ ਅਤੇ ਇੰਜ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਕੰਟਰੋਲ ਰੂਮ ’ਚ ਲਿਜਾ ਕੇ ਵੱਖ-ਵੱਖ ਪਿੰਡਾਂ ਦੇ ਫੀਡਰਾਂ ਅਤੇ ਡੀ.ਸੀ. ਯੂਨਿਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨਾਲ ਲੈਕਚਰਾਰ ਹਰਮੇਲ ਸਿੰਘ ਅਤੇ ਜਗਦੀਪ ਸਿੰਘ ਨੇ ਵੀ ਸਮੂਲੀਅਤ ਕੀਤੀ।
ਪਿਛਲੀ ਖ਼ਬਰ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਜੀਵਨ ਜਿਊਣ ਦੀ ਕਲਾ ਵੀ ਸਿਖਾ ਰਿਹਾ ਕਿਚਲੂ ਸਕੂਲ ਅਗਲੀ ਖ਼ਬਰ ਦੇਸ਼ ਭਗਤ ਕਾਲਜ ਮੋਗਾ ਵਿਖੇ ਕਰਵਾਇਆ ਮਹਿੰਦੀ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।