16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪ੍ਰੇਮ ਹਸਪਤਾਲ ਵਿਖੇ ਦਿਮਾਗ਼ੀ ਬਿਮਾਰੀਆਂ ਦੀ ਮੁਫ਼ਤ ਓ.ਪੀ.ਡੀ. ਸ਼ੁਰੂ ਦਿਮਾਗ਼ੀ, ਮਾਨਸਿਕ ਰੋਗ ਤੇ ਨਸ਼ਾ ਛਡਾਉਣ ਦੇ ਮਾਹਿਰ ਡਾ. ਰਾਧਿਕਾ ਕਰਨਗੇ ਮਰੀਜ਼ਾਂ ਦੀ ਜਾਂਚ

ਮੋਗਾ, 15 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦਾ ਜੀ. ਐਸ.

ਡਾ. ਪ੍ਰੇਮ ਸਿੰਘ ਅਤੇ ਡਾ. ਰਾਧਿਕਾ ਸਿੰਘ। 16-11-2026
ਮੋਗਾ, 15 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦਾ ਜੀ.ਐਸ. ਮੈਮੋਰੀਅਲ ਪ੍ਰੇਮ ਹਸਪਤਾਲ ਜੋ ਕਿ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਕਨਾਲ ਰੈਸਟ ਹਾਊਸ ਮੋਗਾ ਵਿਖੇ ਸਥਿਤ ਹੈ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਜੋੜਾਂ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ। ਇਸ ਹਸਪਤਾਲ ਦੇ ਚੇਅਰਮੈਨ ਤੇ ਹੱਡੀਆਂ ਜੋੜਾਂ ਦੇ ਮਾਹਿਰ ਡਾ. ਪ੍ਰੇਮ ਸਿੰਘ ਜੋ ਕਿ ਐਮ.ਸੀ.ਐਚ. ਹਨ ਅਤੇ ਹੁਣ ਤੱਕ ਹਜ਼ਾਰਾਂ ਗੋਡੇ ਤੇ ਚੂਲੇ ਸਫਲਤਾ ਪੂਰਵਕ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਬੇਟਾ ਮਨਵਿੰਦਰ ਸਿੰਘ ਵੀ ਹੱਡੀਆਂ ਤੇ ਜੋੜਾਂ ਦੇ ਮਾਹਿਰ ਵਜੋਂ ਇਸੇ ਹਸਪਤਾਲ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਜੋ ਕਿ ਆਧੁਨਿਕ ਤਕਨੀਕ ਰੋਬੋਟਿਕ ਰਾਹੀਂ ਮਰੀਜ਼ਾਂ ਦੇ ਗੋਡੇ ਤੇ ਚੂਲੇ ਬਦਲਣ ਦਾ ਸਫਲ ਆਪ੍ਰੇਸ਼ਨ ਕਰ ਚੁੱਕੇ ਹਨ। ਹੁਣ ਹਸਪਤਾਲ ਦਾ ਵਿਸਥਾਰ ਹੁੰਦਿਆਂ ਹੀ ਡਾ. ਰਾਧਿਕਾ ਐਮ. ਸਿੰਘ ਜੋ ਕਿ ਦਿਮਾਗ਼ੀ, ਮਾਨਸਿਕ ਰੋਗਾਂ ਤੇ ਨਸ਼ਾ ਛਡਾਉਣ ਦੇ ਮਾਹਿਰ ਡਾਕਟਰ ਹਨ, ਉਨ੍ਹਾਂ ਵਲੋਂ ਪ੍ਰੇਮ ਹਸਪਤਾਲ ਵਿਖੇ ਅੱਜ ਮਿਤੀ 15 ਨਵੰਬਰ ਤੋਂ 15 ਦਸੰਬਰ ਤੱਕ ਮੁਫ਼ਤ ਓ.ਪੀ.ਡੀ. ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਜ਼ਿਲ੍ਹਾ ਮੋਗਾ ਦੇ ਲੋਕ ਤੇ ਆਸ-ਪਾਸ ਇਲਾਕਿਆਂ ਦੇ ਲੋਕ ਇਸ ਦਾ ਲਾਭ ਉਠਾ ਸਕਦੇ ਹਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਡਾ. ਰਾਧਿਕਾ ਨੇ ਕਿਹਾ ਕਿ ਉਹ ਮਿਰਗੀ, ਸਿਰਦਰਦ, ਮਾਈਗ੍ਰੇਨ, ਚੱਕਰ ਆਉਣਾ, ਡਿਪਰੇਸ਼ਨ, ਉਦਾਸੀ, ਚਿੜਚਿੜਾਪਣ, ਸ਼ੱਕ ਵਹਿਮ, ਨੀਂਦ ਦੀ ਪਰੇਸ਼ਾਨੀ, ਟੈਨਸ਼ਨ, ਘਬਰਾਹਟ, ਆਤਮ ਹੱਤਿਆ ਦੇ ਵਿਚਾਰ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਦਾ ਸਫਲਤਾ ਪੂਰਵਕ ਇਲਾਜ ਕਰਨਗੇ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਵਿਖੇ ਬਤੌਰ ਮੈਡੀਕਲ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੇ ਹੁਣ ਉਨ੍ਹਾਂ ਆਪਣੀ ਨੌਕਰੀ ਛੱਡ ਕੇ ਪ੍ਰੇਮ ਹਸਪਤਾਲ ਵਿਖੇ ਮਰੀਜ਼ਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਹਨ। ਡਾ. ਪ੍ਰੇਮ ਸਿੰਘ ਨੇ ਦੱਸਿਆ ਕਿ ਥੋੜ੍ਹੀ ਦੇਰ ਤੱਕ ਹਸਪਤਾਲ ਵਿਚ ਮੈਡੀਕਲ ਵਿਭਾਗ, ਸਰਜਰੀ ਵਿਭਾਗ ਤੇ ਹੋਰ ਮਾਹਿਰ ਡਾਕਟਰ ਆ ਕੇ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ।
ਪਿਛਲੀ ਖ਼ਬਰ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਪ੍ਰੋਫੈਸਰ। ਐਸ.ਐਫ.ਸੀ. ਆਈ.ਟੀ.ਆਈ. ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵ... ਅਗਲੀ ਖ਼ਬਰ ਲਲਕਾਰ ਰੈਲੀ ਨੂੰ ਸਫਲ ਬਣਾਉਣ ਲਈ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ- ਰਾਜਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।