31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਵਿੱਤ-ਮੰਤਰੀ ਹਰਪਾਲ ਸਿੰਘ ਚੀਮਾ ਨੇ ਹੰਬਲਬਾਸ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਜਖੇਪਲ, 30 ਅਗਸਤ (ਮੇਜਰ ਸਿੰਘ ਸਿੱਧੂ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਜਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ ਦੇ ਯਤਨਾ ਸਦਕਾ ਪਿੰਡ ਹੰਬਲਬਾਸ ਜਖੇਪਲ ਵਿਖੇ ਜਿੰਮ ਅਤੇ ਦੌਲਾ ਸਿੰਘ ਵਾਲੇ ਚੌਕ ਵਿੱਚ ਸੱਥ ਬਣਾਉਣ ਦਾ ਉਦਘਾਟਨ ਕੀਤਾ । ਇਸ ਤੋਂ ਇਲਾਵਾ ਗਲੀਆਂ-ਨਾਲੀਆਂ, ਬਰਸਾਲ-ਪੱਤੀ ਪਾਰਕ ਦੀ ਚਾਰਦੀਵਾਰੀ,ਬੋੜਾਵਾਲੀ ਪਾਰਕ ਦਾ ਸ਼ੈੱਡ, ਬਰਸਾਲ ਪੱਤੀ ਸ਼ਮਸ਼ਾਨ ਘਾਟ ਲਈ ਸ਼ੈੱਡ, ਭਾਗੂ-ਪੱਤੀ ਐਸ.

ਅਜੀਤ ਡੈਸਕ 31-08-2026
ਜਖੇਪਲ, 30 ਅਗਸਤ (ਮੇਜਰ ਸਿੰਘ ਸਿੱਧੂ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਜਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ ਦੇ ਯਤਨਾ ਸਦਕਾ ਪਿੰਡ ਹੰਬਲਬਾਸ ਜਖੇਪਲ ਵਿਖੇ ਜਿੰਮ ਅਤੇ ਦੌਲਾ ਸਿੰਘ ਵਾਲੇ ਚੌਕ ਵਿੱਚ ਸੱਥ ਬਣਾਉਣ ਦਾ ਉਦਘਾਟਨ ਕੀਤਾ । ਇਸ ਤੋਂ ਇਲਾਵਾ ਗਲੀਆਂ-ਨਾਲੀਆਂ, ਬਰਸਾਲ-ਪੱਤੀ ਪਾਰਕ ਦੀ ਚਾਰਦੀਵਾਰੀ,ਬੋੜਾਵਾਲੀ ਪਾਰਕ ਦਾ ਸ਼ੈੱਡ, ਬਰਸਾਲ ਪੱਤੀ ਸ਼ਮਸ਼ਾਨ ਘਾਟ ਲਈ ਸ਼ੈੱਡ, ਭਾਗੂ-ਪੱਤੀ ਐਸ.ਸੀ.ਸ਼ਮਸ਼ਾਨ ਘਾਟ, ਪੰਚਾਇਤ ਘਰ ਨੂੰ ਰੰਗ ਰੋਗਨ, ਕਬਰਸਤਾਨ, ਹੱਡਾਂ ਰੋੜੀ ਦੀ ਚਾਰਦਿਵਾਰੀ, ਪੰਡਤਾਂ ਦੀ ਧਰਮਸ਼ਾਲਾ ਦੀ ਮੁਰੰਮਤ, ਚਹਿਲਾਂ ਪੱਤੀ ਧਰਮਸ਼ਾਲਾ ਦੀ ਮੁਰੰਮਤ ਤੇ ਕੈਮਰੇ ਲਗਵਾਉਣ ਲਈ ਚਾਲੀ ਲੱਖ ਪੰਜਾਹ ਹਜਾਰ ਦੇ ਚੈੱਕ, ਪਿੰਡ ਮੈਦੇਵਾਸ ਨੂੰ 10 ਲੱਖ,ਪਿੰਡ ਧਾਲੀਵਾਲਬਾਸ ਨੂੰ 32 ਲੱਖ, ਪਿੰਡ ਉਗਰਾਹਾਂ ਨੂੰ ਪੈਂਤੀ ਲੱਖ, ਧਰਮਗੜ੍ਹ ਨੂੰ ਇੱਕੀ ਲੱਖ,ਫਲੇੜੇ ਨੂੰ ਪੰਜ ਲੱਖ, ਜਖੇਪਲਬਾਸ ਨੂੰ 45ਲੱਖ ਅਤੇ ਗੋਬਿੰਦਗੜ੍ਹ ਜ਼ੇਜੀਆਂ ਨੂੰ 20 ਲੱਖ ਦੇ ਚੈੱਕ ਵਿਕਾਸ ਕਾਰਜਾਂ ਲਈ ਵੰਡੇ । ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਕਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਦੀਆਂ ਜਰੂਰਤਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਹੀਜ ਦੇਣਾ ਹੈ । ਇਸ ਮੌਕੇ ਧਰਮਗੜ੍ਹ ਦੇ ਪਤਵੰਤਿਆਂ ਨੇ ਉਨ੍ਹਾਂ ਨੂੰ ਅੱਡੇ ਦੇ ਨੇੜੇ ਵਾਲੇ ਘਰਾਂ ਲਈ ਸੀਵਰੇਜ ਪਾਉਣ ਸਬੰਧੀ ਮੰਗ ਪੱਤਰ ਦਿੱਤਾ । ਪਿੰਡ ਦੀਆਂ ਆਂਗਣਵਾੜੀ ਵਰਕਰਾਂ ਨੇ ਵੀ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ ।ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ, ਮਾਂ. ਗੁਰਤੇਜ ਸਿੰਘ,ਬਲਾਕ ਸੰਮਤੀ ਮੈਬਰ ਹਰਵਿੰਦਰਪਾਲ ਰਿਸ਼ੀ ਸਤੌਜ, ਮੈਬਰ ਬਲਾਕ ਸੰਮਤੀ ਜਗਰਾਜ ਸਿੰਘ,ਮੈਬਰ ਬਲਾਕ ਸੰਮਤੀ ਗੁਰਤੇਜ ਸਿੰਘ,ਸਰਪੰਚ ਸਤਨਾਮ ਸਿੰਘ ਮੈਦੇਵਾਸ,ਸਰਪੰਚ ਗੁਰਪ੍ਰੀਤ ਸਿੰਘ ਉਗਰਾਹਾਂ, ਸਰਪੰਚ ਕੇਵਲ ਸਿੰਘ ਹੰਬਲਬਾਸ,ਸਰਪੰਚ ਮਨਪ੍ਰੀਤ ਸਿੰਘ ਗੱਗੀ ਧਾਲੀਵਾਲਬਾਸ, ਸਰਪੰਚ ਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਕਾਲਾ ਜਖੇਪਲਬਾਸ, ਸਾਬਕਾ ਸਰਪੰਚ ਗੁਰਦੀਪ ਸਿੰਘ ਧਰਮਗੜ੍ਹ, ਪ੍ਰਧਾਨ ਅਮਰਜੀਤ ਸਿੰਘ,ਐਸ.ਐਮ.ਸੀ. ਮਾ. ਰਘਵੀਰ ਸਿੰਘ, ਨਾਜਰ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਪਾਟਿਆਂਵਾਲੀ, ਸੁਸਾਇਟੀ ਪ੍ਰਧਾਨ ਹਰਮਨ ਸਿੰਘ ਵਿੱਕੀ, ਗੁਰਸੇਵਕ ਸਿੰਘ, ਪੰਚ ਲਛਮਣ ਸਿੰਘ, ਅਮਨਦੀਪ ਸਿੰਘ ਦੀਪ, ਗੁਰਤੇਜ ਮਾਂਗਟ, ਲਾਡੀ ਸਿੱਧੂ,ਨੰਬਰਦਾਰ ਜਗਤਾਰ,ਨੰਬਰਦਾਰ ਕਮਲ ਸਿੰਘ ਮੈਦੇਵਾਸ, ਪੰਚ ਗੁਰਬਚਨ ਸਿੰਘ, ਪੰਚ ਗੁਰਵਿੰਦਰ ਸਿੰਘ, ਤਰਸੇਮ ਸਿੰਘ, ਨੰਬਰਦਾਰ ਲਵਲੀ, ਜਰਨੈਲ ਸਿੰਘ ਮਾਨੇ ਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਨੇੜੇ ਦੇ ਪਿੰਡਾਂ ਦੇ ਪੰਚ-ਸਰਪੰਚ ਹਾਜਰ ਸਨ ।
ਪਿਛਲੀ ਖ਼ਬਰ ਖ਼ੇਤੀ ਸੈਕਟਰ ਦੀ ਮਜ਼ਬੂਤੀ ਲਈ ਮਸ਼ੀਨਰੀ ਸਨਅਤ ਦਾ ਅਹਿਮ ਯੋਗਦਾਨ - ਪ੍ਰਧਾਨ ਕਾਦੀਆਂ ਅਗਲੀ ਖ਼ਬਰ ਛੇਵੇਂ ਪਾਤਿਸ਼ਾਹ ਦੇ ਆਮਦ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।