ਹਲਕਾ ਅਮਰਗੜ੍ਹ ਦੇ ਹਰ ਪਿੰਡ ਅੰਦਰ ਪਹੁੰਚਦਾ ਕੀਤਾ ਜਾਵੇਗਾ ਨਹਿਰੀ ਪਾਣੀ- ਪ੍ਰੋ. ਗੱਜਣਮਾਜਰਾ
ਪਿੰਡ ਦੀਆਂ ਸੜਕਾਂ ਦੇ 18 ਫੁੱਟ ਹੋਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ
ਮਾਲੇਰਕੋਟਲਾ, 7 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਡੇ ਪਿੰਡਾਂ ‘ਚ ਸੁਮਾਰ ਪਿੰਡ ਸਰੌਦ ਵਿਖੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਪਿੰਡ ਦੀਆਂ ਸਭ ਤੋਂ ਜ਼ਰੂਰੀ ਮੰਗਾਂ, ਮਲੇਰਕੋਟਲਾ ਤੋਂ ਪਿੰਡ ਸਰੌਦ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਨਾਲ ਜੋੜਦੀ ਮਾਲੇਰਕੋਟਲਾ-ਮਲੌਦ ਮੁੱਖ ਸੜਕ ਦਾ ਕੰਮ ਜੋ ਵਰ੍ਹਿਆਂ ਤੋਂ ਰੁਕਿਆ ਹੋਇਆ ਸੀ, ਜਿਸ ਸਬੰਧੀ ਕਈ ਵਰ੍ਹੇ ਪਹਿਲਾਂ ਸੜਕ ਬਣਾਉਣ ਲਈ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਵਲੋਂ ਲਗਾਏ ਧਰਨੇ ਦੇ ਵਿੱਚ ਉਨ੍ਹਾਂ ਵਲੋਂ ਸ਼ਿਰਕਤ ਕਰਦਿਆਂ ਸੜਕ ਬਣਾਉਣ ਸਬੰਧੀ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਉਸ ਨੂੰ 18 ਫੁੱਟ ਬਣਾਉਣ ਲਈ ਕੰਮ ਚਾਲੂ ਕਰਵਾ ਦਿੱਤਾ ਗਿਆ ਹੈ ।
ਮਾਲੇਰਕੋਟਲਾ, 7 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਡੇ ਪਿੰਡਾਂ ‘ਚ ਸੁਮਾਰ ਪਿੰਡ ਸਰੌਦ ਵਿਖੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਪਿੰਡ ਦੀਆਂ ਸਭ ਤੋਂ ਜ਼ਰੂਰੀ ਮੰਗਾਂ, ਮਲੇਰਕੋਟਲਾ ਤੋਂ ਪਿੰਡ ਸਰੌਦ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਨਾਲ ਜੋੜਦੀ ਮਾਲੇਰਕੋਟਲਾ-ਮਲੌਦ ਮੁੱਖ ਸੜਕ ਦਾ ਕੰਮ ਜੋ ਵਰ੍ਹਿਆਂ ਤੋਂ ਰੁਕਿਆ ਹੋਇਆ ਸੀ, ਜਿਸ ਸਬੰਧੀ ਕਈ ਵਰ੍ਹੇ ਪਹਿਲਾਂ ਸੜਕ ਬਣਾਉਣ ਲਈ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਵਲੋਂ ਲਗਾਏ ਧਰਨੇ ਦੇ ਵਿੱਚ ਉਨ੍ਹਾਂ ਵਲੋਂ ਸ਼ਿਰਕਤ ਕਰਦਿਆਂ ਸੜਕ ਬਣਾਉਣ ਸਬੰਧੀ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਉਸ ਨੂੰ 18 ਫੁੱਟ ਬਣਾਉਣ ਲਈ ਕੰਮ ਚਾਲੂ ਕਰਵਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਪਿੰਡ ਤੋਂ ਚੁੱਪਕਾ-ਨਾਰੋਮਾਜਰਾ ਨੂੰ ਜਾਂਦੀ ਸੜਕ ਤੋਂ ਇਲਾਵਾ ਖ਼ਾਨਪੁਰ ਤੋਂ ਬਾਲੇਵਾਲ ਨੂੰ ਆਉਂਦੀ ਸੜਕ ਵੀ 18 ਫੁੱਟ ਬਣਾਉਣ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ । ਪਿੰਡ ਸਰੌਦ ਦੇ ਵਿਕਾਸ ਕਾਰਜਾਂ ਸਬੰਧੀ ਗੱਲ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਛੱਪੜਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਲੱਖਾਂ ਰੁਪਏ ਦੀ ਜ਼ਮੀਨਦੋਜ਼ ਪਾਈਪ ਲਾਈਨ ਪਾਈ ਗਈ ਹੈ । ਪਿੰਡ ਦੇ ਛੱਪੜ ਦਾ ਨਵੀਨੀਕਰਨ ਕਰਕੇ ਉਸ ਨੂੰ ਨਮੂਨੇ ਦਾ ਬਣਾਇਆ ਗਿਆ ਹੈ । ਪ੍ਰਾਇਮਰੀ ਸਕੂਲ ਦੀ ਇਮਾਰਤ ਨਵੇਂ ਸਿਰੇ ਤੋਂ ਉਸਾਰੀ ਅਧੀਨ ਹੈ । ਸਰੌਦ ਤੋਂ ਲਸੋਈ ਨੂੰ ਸੜਕ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀ ਹੈ । ਹਲਕਾ ਵਿਧਾਇਕ ਨੇ ਆਖਿਆ ਕਿ ਸਾਰੇ ਪਿੰਡਾਂ ਦੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜਾਰੀ ਹਨ । ਇਸ ਮੌਕੇ ਚੇਅਰਮੈਨ ਮੋਹਨਜੀਤ ਸਿੰਘ ਕੁੱਪ ਕਲਾਂ, ਪ੍ਰਧਾਨ ਜਸਪਾਲ ਸਿੰਘ ਰੰਗੀ, ‘ਆਪ’ ਆਗੂ ਨੇਤਰ ਸਿੰਘ ਬਾਵਾ, ਲਛਮਣ ਸਰੌਦ, ਇੰਸਪੈਕਟਰ ਹਾਕਮ ਸਿੰਘ ਚਹਿਲ, ਪ੍ਰਧਾਨ ਸੁਖਵਿੰਦਰ ਸਿੰਘ ਰਟੌਲ, ਸੀਨੀਅਰ ਆਗੂ ਗੁਰਦੀਪ ਸਿੰਘ ਸਰੌਦ, ਬਲਬੀਰ ਸਿੰਘ ਲਸੋਈ, ਸੀਨੀਅਰ ‘ਆਪ’ ਆਗੂ ਸੁਖਵਿੰਦਰ ਸਿੰਘ ਸਰੌਦ, ਜਥੇਦਾਰ ਮੇਵਾ ਸਿੰਘ ਚਹਿਲ, ਪ੍ਰਧਾਨ ਚਰਨਜੀਤ ਸਿੰਘ, ਸਰਪੰਚ ਬਲਦੇਵ ਸਿੰਘ, ਗੁਰਚਰਨ ਸਿੰਘ ਸਣੇ ਵੱਡੀ ਗਿਣਤੀ ’ਚ ਮਹਿਲਾਵਾਂ ਤੇ ਵਰਕਰ ਹਾਜ਼ਰ ਸਨ।