14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਚੋਣ ਜ਼ਾਬਤਾ ਲੱਗਣ ’ਤੇ ਆਮ ਆਦਮੀ ਪਾਰਟੀ ਨੂੰ ਸਵਾਲ ਕਰਨਗੇ ਪੰਜਾਬ ਦੇ ਲੋਕ - ਜਥੇਦਾਰ ਹਮੀਦੀ

ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਗਹਿਲ)-ਮੋਹਨਜੀਤ ਸ਼ੇਰੋਂ ’ਤੇ ਹੋਏ ਪੁਲਿਸ ਤਸ਼ੱਦਦ ਅਤੇ ਗੁਲਜ਼ਾਰ ਸਿੰਘ ਤੂਰ ਬਨਜਾਰਾ ਦੀ ਮੌਤ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਲਈ ਜਨਤਕ ਜਥੇਬੰਦੀਆਂ ਵਲੋਂ ਰੱਖੇ ਇਕੱਠ ਵਿਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਨੌਜਵਾਨਾਂ ਦਾ ਕਾਫ਼ਲਾ ਵੱਡੀ ਰਵਾਨਾ ਹੋਇਆ । ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੰਜਾਬ ਵਾਸੀਆਂ ਪ੍ਰਤੀ ਘਿਣਾਉਣਾ ਚਿਹਰਾ ਨੰਗਾ ਹੋਇਆ ਹੈ।

ਅਜੀਤ ਡੈਸਕ 14-09-2026
ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਗਹਿਲ)-ਮੋਹਨਜੀਤ ਸ਼ੇਰੋਂ ’ਤੇ ਹੋਏ ਪੁਲਿਸ ਤਸ਼ੱਦਦ ਅਤੇ ਗੁਲਜ਼ਾਰ ਸਿੰਘ ਤੂਰ ਬਨਜਾਰਾ ਦੀ ਮੌਤ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਲਈ ਜਨਤਕ ਜਥੇਬੰਦੀਆਂ ਵਲੋਂ ਰੱਖੇ ਇਕੱਠ ਵਿਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਨੌਜਵਾਨਾਂ ਦਾ ਕਾਫ਼ਲਾ ਵੱਡੀ ਰਵਾਨਾ ਹੋਇਆ । ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੰਜਾਬ ਵਾਸੀਆਂ ਪ੍ਰਤੀ ਘਿਣਾਉਣਾ ਚਿਹਰਾ ਨੰਗਾ ਹੋਇਆ ਹੈ। ਪੰਜਾਬ ’ਚ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਜੇਲ੍ਹ ਅੰਦਰ ਦਿੱਤਾ ਜਾ ਰਿਹਾ ਹੈ ਤੇ ਨਸ਼ੇ ਦੇ ਸੌਦਾਗਰਾਂ ਨੂੰ ਛੱਡਿਆ ਜਾ ਰਿਹਾ । ਆਉਣ ਵਾਲੇ ਦਿਨਾਂ ਵਿਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਦੇ ਨੌਜਵਾਨ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ’ਚ ਸਵਾਲ ਕਰ ਕੇ ਜਵਾਬ ਦੀ ਮੰਗ ਕਰਨਗੇ । ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਬਦੇਸ਼ਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਸਰਕਲ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਡਾਕਟਰ ਹਰਨੇਕ ਸਿੰਘ, ਸਰਕਲ ਪ੍ਰਧਾਨ ਗੁਰਦੇਵ ਸਿੰਘ ਛਾਪਾ, ਸਰਕਲ ਪ੍ਰਧਾਨ ਅੰਤਰ ਸਿੰਘ ਠੀਕਰੀਵਾਲਾ, ਸਰਦਾਰ ਸੁਖਵਿੰਦਰ ਸਿੰਘ ਪੰਨੂ ਸੀਨੀਅਰ ਅਕਾਲੀ ਆਗੂ, ਭੂਸ਼ਨ ਕੁਮਾਰ ਰਿਸ਼ੀ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਸਿੰਘ ਕੀਪਾ ਹਲਕਾ ਪ੍ਰਧਾਨ ਬਲਾਕ ਸੰਮਤੀ ਮੈਂਬਰ, ਨੰਬਰਦਾਰ ਅਜੀਤ ਪਾਲ ਸਿੰਘ ਸਟੇਟ ਡੈਲੀਗੇਟ, ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਸਰਕਲ ਠੁੱਲੀਵਾਲ, ਕੁਲਦੀਪ ਸਿੰਘ ਰਾਣੂ ਯੂਥ ਆਗੂ, ਗੁਰਦੀਪ ਸਿੰਘ ਦੁੱਲਾ ਗਿੱਲ ਸੀਨੀਅਰ ਅਕਾਲੀ ਆਗੂ, ਗੁਰਵੰਤ ਸੀਨੀਅਰ ਅਕਾਲੀ ਆਗੂ, ਅਮਨਦੀਪ ਸਿੰਘ, ਜੋਧਾ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਗੁਰੀ ਢਿੱਲੋਂ ਹਲਕਾ ਪ੍ਰਧਾਨ ਬੀ.ਸੀ. ਵਿੰਗ, ਕੁਲਵੰਤ ਸਿੰਘ ਜਗਦੇ ਕੁਰੜ ਬੀ.ਸੀ. ਵਿੰਗ ਪ੍ਰਧਾਨ, ਹਰਜਿੰਦਰ ਸਿੰਘ ਖਾਲਸਾ ਸਰਕਲ ਠੁੱਲੀਵਾਲ, ਕੁਲਵਿੰਦਰ ਸਿੰਘ ਖਾਲਸਾ ਸੀਨੀਅਰ ਅਕਾਲੀ ਆਗੂ ਮੈਂਬਰ, ਸੁਖਵਿੰਦਰ ਸਿੰਘ ਨਿਹਾਲੂਵਾਲ, ਗੁਰਵਿੰਦਰ ਸਿੰਘ ਯੂਥ, ਪ੍ਰਧਾਨ ਸੁਖਬੀਰ ਸਿੰਘ ਸੁੱਖੀ ਯੂਥ ਆਗੂ ਪੰਜਾਬ, ਅਮਰਜੀਤ ਸਿੰਘ ਸਿੰਘ ਛਾਪਾ ਸੀਨੀਅਰ ਅਕਾਲੀ ਆਗੂ, ਬਲਰਾਜ ਸਿੰਘ ਟੱਲੇਵਾਲ ਇਲਾਵਾ ਹੋਰ ਵੀ ਵੱਡੀ ਗਿਣਤੀ ’ਚ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ -ਗੁਲਜ਼ਾਰ ਸਿੰਘ ਤੂਰ ਬੰਜਾਰਾ ਖੁਦਕੁਸ਼ੀ ਮਾਮਲਾ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਛਾਜਲੀ... ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗੰਡਾ ਸਿੰਘ ਵਾਲਾ ਦੇ ਖਹਿਰਾ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।