24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਯੁਰਵੇਦਿਕ ਅਤੇ ਹੋਮਿਓਪੈਥਿਕ ਕੈਂਪ ਦਾ 434 ਮਰੀਜ਼ਾਂ ਲਿਆ ਲਾਭ

ਕੁੱਪ ਕਲਾਂ, 23 ਸਤੰਬਰ (ਸੁਖਜਿੰਦਰ ਸਿੰਘ ਝੱਲ) - ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੇ ਡਾਇਰੈਕਟਰ ਆਫ਼ ਆਯੁਰਵੇਦਾ ਰਮਣ ਖੰਨਾ ਅਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਟੈਂਡੈਂਟ ਰਾਜਿੰਦਰ ਸਿੰਘ ਦੀ ਨਿਗਰਾਨੀ ਹੇਠ ਇਸਲਾਮੀਆ ਹਾਈ ਸਕੂਲ ਰੋਹੀੜਾ ਵਿਖੇ ਮੁਫ਼ਤ ਆਯੁਰਵੇਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਵੰਤ ਸਿੰਘ ਗੱਜਣ ਮਾਜਰਾ ਭਰਾ ਐਮ.

ਕੈਂਪ ਦੌਰਾਨ ਸ਼ਿਰਕਤ ਕਰਦੇ ਹੋਏ ਕੁਲਵੰਤ ਸਿੰਘ ਗੱਜਣ ਮਾਜਰਾ ਅਤੇ ਮਰੀਜਾਂ ਦੀ ਜਾਂਚ ਕਰਦੀ ਡਾਕਟਰਾਂ ਦੀ ਟੀਮ। ਤਸਵੀਰ – ਝੱਲ 24-09-2026
ਕੁੱਪ ਕਲਾਂ, 23 ਸਤੰਬਰ (ਸੁਖਜਿੰਦਰ ਸਿੰਘ ਝੱਲ) - ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੇ ਡਾਇਰੈਕਟਰ ਆਫ਼ ਆਯੁਰਵੇਦਾ ਰਮਣ ਖੰਨਾ ਅਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਟੈਂਡੈਂਟ ਰਾਜਿੰਦਰ ਸਿੰਘ ਦੀ ਨਿਗਰਾਨੀ ਹੇਠ ਇਸਲਾਮੀਆ ਹਾਈ ਸਕੂਲ ਰੋਹੀੜਾ ਵਿਖੇ ਮੁਫ਼ਤ ਆਯੁਰਵੇਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਵੰਤ ਸਿੰਘ ਗੱਜਣ ਮਾਜਰਾ ਭਰਾ ਐਮ.ਐਲ.ਏ. ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਰ ਮਾਜਰਾ ਵਲੋਂ ਕੀਤਾ ਗਿਆ। ਕੈਂਪ ਦੇ ਇੰਚਾਰਜ ਡਾ. ਮੁਹੰਮਦ ਅਕਵਲ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 434 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿੱਚ ਓਸਟੀਓਆਰਥਰਾਈਟਿਸ, ਲੀਵਰ, ਪੇਟ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ। ਇਸ ਮੌਕੇ ਡਾ. ਰੂਬੀਨਾ ਖਾਨ, ਡਾ. ਸ਼ਾਹਿਦ ਖਾਨ, ਡਾ. ਜਸਦੀਪ ਸਿੰਘ ਅਤੇ ਡਾ. ਅੰਮ੍ਰਿਤ ਪਾਲ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਫਾਰਮਾਸਿਸਟ ਰਮਨਜੀਤ ਕੌਰ, ਕੁਲਦੀਪ ਕੌਰ, ਰੂਬੀਨਾ, ਸੁਖਦੀਪ ਸਿੰਘ, ਹਰਜੋਤ ਸਿੰਘ, ਲੈਲ ਅਤੇ ਨੀਰੂ ਨੇ ਮਰੀਜ਼ਾਂ ਨੂੰ ਦਵਾਈਆਂ ਵੰਡਣ ਦੀ ਸੇਵਾ ਨਿਭਾਈ। ਇਸ ਮੌਕੇ ਇਸਲਾਮੀਆ ਹਾਈ ਸਕੂਲ ਰੋਹੀੜਾ ਦੇ ਪ੍ਰਿੰਸੀਪਲ ਮੁਹੰਮਦ ਜਾਵੇਦ ਨਜ਼ੀਰ , ਸਰਪੰਚ ਸ਼ਬਨਮ , ਪੰਚ ਅਬਦੁਲ ਸਤਾਰ , ਐਡਵੋਕੇਟ ਰਿਆਜ਼ ਖਾਨ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਦੀ ਅਗਵਾਈ ਹੇਠ ਮੂਨਕ ਵਿਖੇ ਸਫ਼ਾਈ ਮੁਹਿੰਮ ਜ਼ੋਰਾਂ ’ਤੇ - ਈ.ਓ. ਰਮਨਦੀਪ ਸ਼ਰਮਾ ਅਗਲੀ ਖ਼ਬਰ ਜੈ ਭਗਵਾਨ ਸਹੋਤਾ ਬਾਡੀ ਬਿਲਡਿੰਗ ਮੁਕਾਬਲੇ ’ਚ ਰਿਹਾ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।