27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਮੇਟੀ ਵਲੋਂ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਸੱਦਾ ਪੱਤਰ

ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਰੁਪਿੰਦਰ ਸਿੰਘ ਸੱਗੂ ) - ਸਿੱਧ ਬਾਬਾ ਬਾਲਕ ਨਾਥ ਜਾਗਰਣ ਕਮੇਟੀ ਸੁਨਾਮ ਵਲੋਂ 27ਵਾਂ ਜਾਗਰਣ 10 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਸੁਨਾਮ ਵਿਖੇ ਕਮੇਟੀ ਪ੍ਰਧਾਨ ਪ੍ਰਮੋਦ ਹੋਡਲਾ ਤੇ ਰਾਜਨ ਸਿੰਗਲਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜਾਗਰਣ ਦਾ ਸੱਦਾ ਪੱਤਰ ਦਿੱਤਾ।

ਅਜੀਤ ਡੈਸਕ 27-09-2026
ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਰੁਪਿੰਦਰ ਸਿੰਘ ਸੱਗੂ ) - ਸਿੱਧ ਬਾਬਾ ਬਾਲਕ ਨਾਥ ਜਾਗਰਣ ਕਮੇਟੀ ਸੁਨਾਮ ਵਲੋਂ 27ਵਾਂ ਜਾਗਰਣ 10 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਸੁਨਾਮ ਵਿਖੇ ਕਮੇਟੀ ਪ੍ਰਧਾਨ ਪ੍ਰਮੋਦ ਹੋਡਲਾ ਤੇ ਰਾਜਨ ਸਿੰਗਲਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜਾਗਰਣ ਦਾ ਸੱਦਾ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪ੍ਰਮੋਦ ਹੋਡਲਾ, ਜਨਰਲ ਸਕੱਤਰ ਪ੍ਰਮੋਦ ਕੁਮਾਰ, ਖਜ਼ਾਨਚੀ ਅਸ਼ਵਨੀ ਕੁਮਾਰ, ਰਾਜਨ ਸਿੰਗਲਾ, ਜਗਦੀਪ ਭਾਰਦਵਾਜ, ਪਰਮਾਨੰਦ ਕਾਸਲ ਨੇ ਦੱਸਿਆ ਕਿ ਇਸ ਜਾਗਰਣ ’ਚ ਸਿੱਧ ਬਾਬਾ ਬਾਲਕ ਨਾਥ ਦੁਰਗਾ ਭਜਨ ਮੰਡਲੀ ਨੰਗਲ ਟਾਊਨ ਸਿਪ ਵਾਲੇ ਵਾਲੇ ਬਾਬਾ ਜੀ ਦਾ ਗੁਣਗਾਨ ਕਰਨਗੇ । ਜਾਗਰਣ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਿਨਰਜੀਤ ਸਿੰਘ ਗੋਲਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣਗੇ । ਇਸ ਮੌਕੇ ਸਿੱਧ ਬਾਬਾ ਬਾਲਕ ਨਾਥ ਜਾਗਰਣ ਕਮੇਟੀ ਦੇ ਮੈਂਬਰ, ਰਾਕੇਸ਼ ਸ਼ਰਮਾ, ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਰਵਿੰਦਰ ਕੁਮਾਰ ਗਾਂਧੀ, ਰਾਕੇਸ਼ ਜਿੰਦਲ ਕਾਕਾ, ਹਰੀਸ਼ ਗੋਇਲ, ਰੋਹਿਤ ਗਰਗ, ਰਿੰਪੀ ਕੁਮਾਰ ਅਤੇ ਵੱਡੀ ਗਿਣਤੀ ’ਚ ਕਮੇਟੀ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ’ਚ ਰੂ-ਬ-ਰੂ ਸਮਾਰੋਹ ਕਰਵਾਇਆ ਅਗਲੀ ਖ਼ਬਰ ਪ੍ਰਧਾਨ ਨਛੱਤਰ ਸਿੰਘ ਘੁਮਾਣ ਪਰਿਵਾਰ ਸਮੇਤ ਕਾਂਗਰਸ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।