27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਪਿੰਡ ਕਨੋਈ ਵਿਖੇ ਬੀਤੀ ਰਾਤ ਇਕ 23 ਸਾਲਾ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼਼ ਨਿਗਲ ਕੇ ਖ਼ੁਦਕੁਸ਼ੀ ਲਈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਸਮਨਦੀਪ ਸਿੰਘ ਸੰਨੀ ਦੇ ਪਿਤਾ ਪਰਮਜੀਤ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਪਿੰਡ ਕਨੋਈ ਦੇ ਸਰਪੰਚ ਦੀਪ ਸਿੰਘ ਬਾਵਾ ਸਮੇਤ ਪਿੰਡ ਦੇ ਹੀ ਤਿੰਨ ਹੋਰ ਵਿਅਕਤੀ ਸਮਨਦੀਪ ਦੀ ਮੌਤ ਲਈ ਜ਼ਿੰਮੇਵਾਰ ਹਨ।

ਮ੍ਰਿਤਕ ਸਮਨਦੀਪ ਸਿੰਘ ਦੀ ਫਾਈਲ ਤਸਵੀਰ 27-09-2026
ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਪਿੰਡ ਕਨੋਈ ਵਿਖੇ ਬੀਤੀ ਰਾਤ ਇਕ 23 ਸਾਲਾ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼਼ ਨਿਗਲ ਕੇ ਖ਼ੁਦਕੁਸ਼ੀ ਲਈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਸਮਨਦੀਪ ਸਿੰਘ ਸੰਨੀ ਦੇ ਪਿਤਾ ਪਰਮਜੀਤ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਪਿੰਡ ਕਨੋਈ ਦੇ ਸਰਪੰਚ ਦੀਪ ਸਿੰਘ ਬਾਵਾ ਸਮੇਤ ਪਿੰਡ ਦੇ ਹੀ ਤਿੰਨ ਹੋਰ ਵਿਅਕਤੀ ਸਮਨਦੀਪ ਦੀ ਮੌਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਰਪੰਚ ਬਾਵਾ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਉੱਤੇ ਆਪਣੇ ਇੱਕ ਸਾਥੀ ਰਾਹੀਂ ਮੁਕੱਦਮਾ ਵੀ ਦਰਜ ਕਰਵਾ ਚੁੱਕਾ ਹੈ ਅਤੇ ਹੁਣ ਵੀ ਅਕਸਰ ਹੀ ਸਰਪੰਚ ਅਤੇ ਉਸ ਦੇ ਸਾਥੀ ਸਮਨਦੀਪ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਪਰਿਵਾਰਕ ਮੈਂਬਰਾਂ ਨੇ ਮੰਗ ਰੱਖੀ ਕਿ ਜਦੋਂ ਤੱਕ ਸਰਪੰਚ ਦੀਪ ਸਿੰਘ ਬਾਵਾ ਅਤੇ ਉਸ ਦੀ ਪਤਨੀ ਸਮੇਤ ਪਿੰਡ ਦੇ ਚਾਰੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਨਾ ਤਾਂ ਉਹ ਸਮਨਦੀਪ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਅੰਤਿਮ ਸਸਕਾਰ ਕਰਨਗੇ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਵਲ ਹਸਪਤਾਲ ਪਹੁੰਚੇ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ, ਕਾਂਗਰਸ ਦੇ ਰਾਜਿੰਦਰ ਦੀਪਾ, ਹਰਮਨ ਦੇਵ ਗੱਗੀ ਬਾਜਵਾ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਮੋਹਨਜੀਤ ਸਿੰਘ ਸ਼ੇਰੋਂ ਸਮੇਤ ਵੱਖ-ਵੱਖ ਆਗੂਆਂ ਨੇ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਕੀਤੀ। ਪੰਚਾਂ-ਸਰਪੰਚਾਂ ਨੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸਮਨਦੀਪ ਸਿੰਘ ਦੀ ਮੌਤ ਦੇ ਮਾਮਲੇ ’ਚ ਦੇਰ ਸ਼ਾਮ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੰਚ-ਸਰਪੰਚ ਅਤੇ ਪਿੰਡ ਕਨੋਈ ਦੇ ਵਸਨੀਕਾਂ ਵਲੋਂ ਡੀ.ਐਸ.ਪੀ. ਸੰਗਰੂਰ ਦਲਵੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਦਿਆਂ ਲਿਖਤੀ ਦਰਖਾਸਤ ਸੌਂਪੀ ਗਈ। ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਮੀਰਵਾਲਾ ਨੇ ਕਿਹਾ ਕਿ ਮ੍ਰਿਤਕ ਸਮਨਦੀਪ ਸਿੰਘ ਦੇ ਆਪਣੇ ਹੀ ਪਿੰਡ ਕਨੋਈ ਵਿੱਚ ਕਿਸੇ ਔਰਤ ਨਾਲ ਸੰਬੰਧ ਸਨ ਅਤੇ ਉਹ ਇਸ ਔਰਤ ਨੂੰ ਘਰ ਲਿਆਉਣਾ ਚਾਹੁੰਦਾ ਸੀ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਆਪਸੀ ਕਲੇਸ਼ ਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਮਨਦੀਪ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਕਾਰਨ ਸਮਨਦੀਪ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਪਰ ਰਾਜਨੀਤਿਕ ਲੋਕਾਂ ਵਲੋਂ ਇਸ ਮਾਮਲੇ ਨੂੰ ਕੋਈ ਹੋਰ ਰੰਗਤ ਦੇ ਦਿੱਤੀ ਗਈ। ਜਦੋਂ ਤੱਕ ਕੋਈ ਠੋਸ ਸਬੂਤ ਨਹੀਂ ਮਿਲਦਾ ਸਰਪੰਚ ਸਮੇਤ ਹੋਰਨਾਂ ਉੱਤੇ ਨਹੀਂ ਕਰਾਂਗੇ ਪਰਚਾ ਦਰਜ- ਡੀ.ਐਸ.ਪੀ. ਦਲਬੀਰ ਸਿੰਘ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਜਾਂਚ ਮੁਤਾਬਿਕ ਸਮਨਦੀਪ ਸਿੰਘ ਵਲੋਂ ਕੱਲ੍ਹ ਜ਼ਹਿਰੀਲੀ ਚੀਜ ਨਿਗਲਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਉਪਰੰਤ ਉਸ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਸੰਗਰੂਰ ਪੁਲਿਸ ਦਾ ਥਾਣੇਦਾਰ ਸਮਨਦੀਪ ਸਿੰਘ ਦੇ ਬਿਆਨ ਲੈਣ ਲਈ ਦੋ ਵਾਰੀ ਗਿਆ ਪਰ ਸਮਨਦੀਪ ਦੇ ਅਨਫਿੱਟ ਹੋਣ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਮੁਤਾਬਿਕ ਸਮਨਦੀਪ ਨੇ ਡਾਕਟਰਾਂ ਨੂੰ ਦੱਸਿਆ ਗਿਆ ਸੀ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਤੰਗ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਡੀ.ਐਸ.ਪੀ. ਸਿੱਧੂ ਨੇ ਕਿਹਾ ਮ੍ਰਿਤਕ ਦੇ ਪਰਿਵਾਰ ਪਾਸ ਨਾ ਕੋਈ ਖ਼ੁਦਕੁਸ਼ੀ ਨੋਟ ਹੈ ਅਤੇ ਨਾ ਹੀ ਮ੍ਰਿਤਕ ਦਾ ਇਸ ਸੰਬੰਧੀ ਕੋਈ ਆਡੀਓ, ਵੀਡੀਓ ਬਿਆਨ ਜਾਂ ਕੋਈ ਹੋਰ ਪੁਖ਼ਤਾ ਸਬੂਤ ਹੈ, ਇਸ ਲਈ ਪੁਲਿਸ ਵਲੋਂ ਪਰਿਵਾਰ ਨੂੰ ਜਾਂਚ ਉਪਰੰਤ ਹੀ ਕੋਈ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਡੀ.ਐਸ.ਪੀ. ਨੇ ਕਿਹਾ ਕਿ ਜਦੋਂ ਤੱਕ ਸਰਪੰਚ ਜਾਂ ਹੋਰਨਾਂ ਵਿਅਕਤੀਆਂ ਖ਼ਿਲਾਫ਼ ਪੁਖ਼ਤਾ ਸਬੂਤ ਨਹੀਂ ਮਿਲਦੇ, ਉਦੋਂ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ ਜਾਵੇਗਾ। ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ – ਸਰਪੰਚ ਦੀਪ ਸਿੰਘ ਬਾਵਾ ਸੰਗਰੂਰ, ਪਿੰਡ ਕਨੋਈ ਦੇ ਸਰਪੰਚ ਸਮੇਤ ਪਿੰਡ ਦੇ ਚਾਰ ਵਿਅਕਤੀਆਂ ਨੂੰ ਸਮਨਦੀਪ ਸਿੰਘ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾਣ ਬਾਰੇ ਜਦ ਸਰਪੰਚ ਦੀਪ ਸਿੰਘ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜਵਾਨ ਦੀ ਹੋਈ ਮੌਤ ਦੀ ਘਟਨਾ ਬਹੁਤ ਮੰਦਭਾਗੀ ਹੈ ਪਰ ਮੇਰਾ ਜਾਂ ਮੇਰੇ ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਨਾ ਤਾਂ ਉਹ ਕਦੇ ਸਮਨਦੀਪ ਨੂੰ ਮਿਲੇ ਹਨ ।
ਪਿਛਲੀ ਖ਼ਬਰ ਸਰਕਾਰ ਬਣਨ ’ਤੇ ਪੰਜਾਬ ’ਚ ਪ੍ਰਵਾਸੀਆਂ ਨੂੰ ਵੋਟ ਅਤੇ ਜਾਇਦਾਦ ਅਧਿਕਾਰ ਖਤਮ ਕਰਾਂਗੇ-ਬਾਪੂ ਤਰਸੇਮ ਸਿੰਘ ਕਿਹਾ, ਸੰਤ ਭਿੰ... ਅਗਲੀ ਖ਼ਬਰ ਨਗਰ ਪੰਚਾਇਤ ਅਤੇ ਬ੍ਰੇਨਟ੍ਰੀ ਵਰਲਡ ਸਕੂਲ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।