27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਜਪਾ ਦੀ ‘ਪੰਜਾਬ ਨਸ਼ਾ ਮੁਕਤ ਯਾਤਰਾ’ ਦਿੜ੍ਹਬਾ ਹਲਕੇ ਦੇ ਪਿੰਡ ਖਡਿਆਲ ਪਹੁੰਚੀ

ਛਾਜਲੀ, 26 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਪੰਜਾਬ ਨਸ਼ਾ ਮੁਕਤ ਯਾਤਰਾ’ ਤਹਿਤ ਹਲਕਾ ਦਿੜ੍ਹਬਾ ਦੇ ਪਿੰਡਾਂ ਤੋਂ ਹੁੰਦੀ ਹੋਈ ਇਥੋਂ ਨੇੜਲੇ ਪਿੰਡ ਖਡਿਆਲ ਸਥਿਤ ਰਵਿਦਾਸ ਭਗਤ ਪਾਰਕ ਵਿਖੇ ਪਹੁੰਚੀ । ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਪਹੁੰਚੇ।

ਅਜੀਤ ਡੈਸਕ 27-09-2026
ਛਾਜਲੀ, 26 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਪੰਜਾਬ ਨਸ਼ਾ ਮੁਕਤ ਯਾਤਰਾ’ ਤਹਿਤ ਹਲਕਾ ਦਿੜ੍ਹਬਾ ਦੇ ਪਿੰਡਾਂ ਤੋਂ ਹੁੰਦੀ ਹੋਈ ਇਥੋਂ ਨੇੜਲੇ ਪਿੰਡ ਖਡਿਆਲ ਸਥਿਤ ਰਵਿਦਾਸ ਭਗਤ ਪਾਰਕ ਵਿਖੇ ਪਹੁੰਚੀ । ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਪਹੁੰਚੇ। ਪ੍ਰੋਗਰਾਮ ਦੌਰਾਨ ਹਲਕਾ ਦਿੜ੍ਹਬਾ ਦੇ ਇੰਚਾਰਜ ਰਿਸ਼ੀ ਪਾਲ ਖੇਰਾ, ਮੰਡਲ ਪ੍ਰਧਾਨ ਛਾਜਲੀ ਰਾਜਵੀਰ ਸਿੰਘ, ਪਿੰਡ ਖਡਿਆਲ ਤੋਂ ਸਰਗਰਮ ਆਗੂ ਪ੍ਰਿਤਪਾਲ ਸਿੰਘ ਅਤੇ ਭਾਜਪਾ ਐੱਸ.ਸੀ. ਮੋਰਚਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬਚਿੱਤਰ ਸਿੰਘ ਸਮੇਤ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸੀਨੀਅਰ ਆਗੂ ਦਮਨ ਥਿੰਦ ਬਾਜਵਾ, ਅੰਮ੍ਰਿਤਰਾਜਦੀਪ ਸਿੰਘ ਚੱਠਾ ਅਤੇ ਪ੍ਰੇਮ ਕੁਮਾਰ ਗੂਗਨਾਨੀ ਵੀ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਸਥਾਨਕ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ‘ਪੰਜਾਬ ਨਸ਼ਾ ਮੁਕਤ ਯਾਤਰਾ’ ਵਿੱਚ ਪਹੁੰਚੇ ਸੀਨੀਅਰ ਆਗੂਆਂ ਦਾ ਸਵਾਗਤ ਵੀ ਕੀਤਾ ਗਿਆ
ਪਿਛਲੀ ਖ਼ਬਰ ਗੋਡੇ ਦਰਦ ਦੇ ਹਰੇਕ ਰੋਗੀ ਦਾ ਆਪ੍ਰੇਸ਼ਨ ਜ਼ਰੂਰੀ ਨਹੀਂ-ਡਾ. ਏ.ਐਸ. ਪਾਸੀ ਰੋਬੋਟ ਨਾਲ ਗੋਡਿਆਂ ਦੇ ਆਪ੍ਰੇਸ਼ਨ ਲਈ ਰੋਗੀ ਵੱਡੀ... ਅਗਲੀ ਖ਼ਬਰ -ਸੁਖਵੀਰ ਸਿੰਘ ਝਾੜੋਂ ਕਤਲ ਮਾਮਲਾ- ਕਰਾਸ ਮਾਮਲੇ ਅਧੀਨ ਜੇਲ੍ਹ ’ਚ ਬੰਦ ਮ੍ਰਿਤਕ ਦੇ ਮਾਂ ਪਿਓ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।