ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਪਹਿਲੀ ਨੂੰ
ਸੰਗਰੂਰ, 26 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ 1 ਅਕਤੂਬਰ ਨੂੰ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਬੀਬੀ ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕਾ ਸ਼ਾਮਿਲ ਹੋਣਗੇ, ਜਦੋਂ ਕਿ ਪੂਨਮਦੀਪ ਕੌਰ ਆਈ.
ਸੰਗਰੂਰ, 26 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ 1 ਅਕਤੂਬਰ ਨੂੰ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਬੀਬੀ ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕਾ ਸ਼ਾਮਿਲ ਹੋਣਗੇ, ਜਦੋਂ ਕਿ ਪੂਨਮਦੀਪ ਕੌਰ ਆਈ.ਏ. ਐਸ. ਡਿਪਟੀ ਕਮਿਸ਼ਨਰ ਸੰਗਰੂਰ ਵਿਸ਼ੇਸ਼ ਮਹਿਮਾਨ ਹੋਣਗੇ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਕਰਨਗੇ। ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਦੱਸਿਆ ਕਿ ਇਸ ਮੌਕੇ ਸਤੰਬਰ ਮਹੀਨੇ ਵਾਲੇ ਸੰਸਥਾ ਦੇ ਮੈਂਬਰਾਂ ਦੇ ਜਨਮ ਦਿਨ ਮਨਾਏ ਜਾਣਗੇ। ਉਪਰੰਤ ਸੁਪਰ ਸਿਟੀਜ਼ਨ ਅਤੇ ਸਮਾਜ ਖੇਤਰ/ਸਭਿਆਚਾਰਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਵੀ ਹੋਵੇਗਾ। ਇਸ ਮੌਕੇ ਮਹਾਸ਼ਾ ਸੁਰਿੰਦਰ ਪਾਲ ਗੁਪਤਾ ਸਰਪ੍ਰਸਤ, ਚੰਚਲ ਗਰਗ, ਸੁਮਨ ਜ਼ਖ਼ਮੀ ਦੇ ਨਾਲ ਰਾਜ ਕੁਮਾਰ ਅਰੋੜਾ, ਸ਼ਕਤੀ ਮਿੱਤਲ, ਪ੍ਰੇਮ ਚੰਦ ਗਰਗ, ਅਵਿਨਾਸ਼ ਸ਼ਰਮਾ, ਰਵਿੰਦਰ ਸਿੰਘ ਗੁੱਡੂ, ਸੱਤਦੇਵ ਸ਼ਰਮਾ, ਲਾਲ ਚੰਦ ਸੈਣੀ, ਰਾਜ ਕੁਮਾਰ ਬਾਂਸਲ, ਅਮਰਜੀਤ ਸਿੰਘ ਪਾਹਵਾ, ਨਿਰਮਲ ਸਿੰਘ ਮਾਣਾ, ਹਰਬੰਸ ਲਾਲ ਜਿੰਦਲ ਆਦਿ ਹਾਜ਼ਰ ਸਨ। ਸਮਾਗਮ ਸਬੰਧੀ ਸੀਨੀਅਰ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਸ੍ਰੀ ਆਰ.ਐਲ. ਪਾਂਧੀ, ਓਮ ਪ੍ਰਕਾਸ਼ ਅਤੇ ਹੋਰ ਸਮਾਗਮ ਸਬੰਧੀ ਡੀ.ਸੀ. ਸੰਗਰੂਰ ਪੂਨਮਦੀਪ ਕੌਰ ਨੂੰ ਸੱਦਾ ਦਿੱਤਾ ਗਿਆ।