11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਚੀਮਾ ਮੰਡੀ, 10 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਸਥਾਨਕ ਅਕਾਲ ਨਸ਼ਾ ਛੁਡਾਉ ਕੇਂਦਰ ਵਿਖੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ ਗਿਆ, ਜਿੱਥੇ ਉਕਤ ਕੇਂਦਰ ਦੇ ਮਾਨਸਿਕ ਅਤੇ ਨਸ਼ਾ ਰੋਗਾਂ ਦੇ ਮਾਹਿਰ ਮੈਨੇਜਿੰਗ ਡਾਇਰੈਕਟਰ ਡਾ. ਹਰ ਮਨਦੀਪ ਕੌਰ ਨੇ ਨਸ਼ਾ ਛੱਡਣ ਲਈ ਕੇਦਰ ‘ ਚ ਦਾਖਲ ਮਰੀਜਾਂ ਨੂੰ ਮਾਨਸਿਕ ਅਤੇ ਨਸ਼ਾ ਰੋਗ ਦੇ ਆਪਸੀ ਸੰਬੰਧ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ।

ਅਜੀਤ ਡੈਸਕ 11-10-2026
ਚੀਮਾ ਮੰਡੀ, 10 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਸਥਾਨਕ ਅਕਾਲ ਨਸ਼ਾ ਛੁਡਾਉ ਕੇਂਦਰ ਵਿਖੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ ਗਿਆ, ਜਿੱਥੇ ਉਕਤ ਕੇਂਦਰ ਦੇ ਮਾਨਸਿਕ ਅਤੇ ਨਸ਼ਾ ਰੋਗਾਂ ਦੇ ਮਾਹਿਰ ਮੈਨੇਜਿੰਗ ਡਾਇਰੈਕਟਰ ਡਾ. ਹਰ ਮਨਦੀਪ ਕੌਰ ਨੇ ਨਸ਼ਾ ਛੱਡਣ ਲਈ ਕੇਦਰ ‘ ਚ ਦਾਖਲ ਮਰੀਜਾਂ ਨੂੰ ਮਾਨਸਿਕ ਅਤੇ ਨਸ਼ਾ ਰੋਗ ਦੇ ਆਪਸੀ ਸੰਬੰਧ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ । ਉਨ੍ਹਾਂ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਦੀ ਅਹਿਮੀਅਤ ਸਮਝਣ ‘ਤੇ ਵਿਸ਼ੇਸ਼ ਜੋਰ ਦਿੱਤਾ। ਇਸ ਪ੍ਰੋਗਰਾਮ ਦੀ ਵਿਸ਼ੇਸ਼ ਅਹਿਮੀਅਤ ਇਹ ਰਹੀ ਕਿ ਉਕਤ ਕੇਂਦਰ ‘ਚੋ ਇਲਾਜ ਕਰਵਾ ਕੇ ਨਸ਼ਾ ਛੱਡਣ ਵਾਲੇ ਵਿਅਕਤੀ ਜੋ ਕਿ ਹੁਣ ਪਰਿਵਾਰਕ, ਸਮਾਜਿਕ ਅਤੇ ਕੰਮ-ਕਾਜੀ ਜਿੰਮੇਵਾਰੀਆਂ ਸੰਭਾਲ ਰਹੇ ਹਨ ਨੂੰ ਇਲਾਜ ਕਰਵਾ ਰਹੇ ਨਸ਼ਾ ਛੱਡਣ ਵਾਲੇ ਮਰੀਜਾਂ ਦੇ ਰੂ-ਬ-ਰੂ ਕੀਤਾ ਗਿਆ, ਜਿੰਨਾ ਨੇ ਮੌਜੂਦਾਂ ਮਰੀਜਾਂ ਨਾਲ ਆਪਣੇ ਤਜਰਬੇ ਸਾਝੇ ਕਰਦਿਆਂ ਉਨ੍ਹਾਂ ਨੂੰ ਨਸ਼ਿਆ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਅੱਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਨਸ਼ਾ ਛੁਡਾਉ ਕੇਂਦਰ ਚੀਮਾ ਦੇ ਹੋਰ ਡਾਕਟਰ ਅਤੇ ਸਟਾਫ ਮੌਜੂਦ ਸੀ।
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਦੀ ਜੈਅੰਤੀ ਸੰਬੰਧੀ ਕੱਢੀ ਸ਼ੋਭਾ ਯਾਤਰਾ ਵਿਜੈ ਇੰਦਰ ਸਿੰਗਲਾ, ਅਵਤਾਰ ਈਲਵਾਲ ਸਮੇਤ ਕਈਆਂ ਨੇ ਕੀਤੀ ਸ਼... ਅਗਲੀ ਖ਼ਬਰ ਅਮਨ ਅਰੋੜਾ ਨੇ ਪਿੰਡ ਕੋਟੜਾ ਅਮਰੂ ਵਿਖੇ ‘ਮੇਰਾ ਘਰ, ਪ੍ਰਾਪਰਟੀ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।