ਸਲਾਇਟ ਦੇ 12 ਵਿਗਿਆਨੀ ਵਿਸ਼ਵ ਪੱਧਰ ’ਤੇ ਚਮਕੇ
ਲੌਂਗੋਵਾਲ, 20 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਨੇ ਖੋਜ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ ਦਰਜ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋ.
ਲੌਂਗੋਵਾਲ, 20 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਨੇ ਖੋਜ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ ਦਰਜ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋ. (ਡਾ.) ਮਨੀਕਾਂਤ ਪਾਸਵਾਨ ਦੀ ਅਗਵਾਈ ਹੇਠ ਸੰਸਥਾ ਨਾਲ ਸਬੰਧਤ 12 ਖੋਜਾਰਥੀਆਂ ਨੇ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵਲੋਂ ਜਾਰੀ ਵਿਸ਼ਵ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਦੀ ਸਾਲ 2026 ਦੀ ਵੱਕਾਰੀ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਸੰਸਥਾ ਦੀ ਇੱਕ ਸਾਬਕਾ ਖੋਜਾਰਥੀ ਡਾ. ਵੀਰਪਾਲ ਕੌਰ ਵੀ ਸ਼ਾਮਿਲ ਹੈ। ਇਸ ਸੂਚੀ ਵਿੱਚ ਵਿਗਿਆਨੀਆਂ ਦੇ ਖੋਜ ਕਾਰਜਾਂ ਅਤੇ ਵਿਗਿਆਨਕ ਯੋਗਦਾਨ ਦਾ ਮੁਲਾਂਕਣ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਖੋਜ ਪੱਤਰਾਂ ਨੂੰ ਮਿਲੇ ਹਵਾਲਿਆਂ ਦੀ ਗਿਣਤੀ, ਐੱਚ-ਇੰਡੈਕਸ ਅਤੇ ਸੰਯੁਕਤ ਹਵਾਲਾ ਅੰਕ ਵਰਗੇ ਮਾਪਦੰਡ ਸ਼ਾਮਿਲ ਹਨ। ਲੰਬੇ ਸਮੇਂ ਦੇ ਵਿਗਿਆਨਕ ਪ੍ਰਭਾਵ ਦੀ ਸ਼੍ਰੇਣੀ ਵਿੱਚ ਸਲਾਇਟ ਦੇ ਸੱਤ ਵਿਗਿਆਨੀਆਂ ਨੇ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਵਿੱਚ ਪ੍ਰੋ. ਪਰਮਜੀਤ ਐੱਸ. ਪਨੇਸਰ, ਪ੍ਰੋ. ਧੀਰਜ ਸੂਦ, ਪ੍ਰੋ. ਦਿਲੀਪ ਕੁਮਾਰ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਚਰਨਜੀਤ ਸਿੰਘ ਰਿਆੜ, ਪ੍ਰੋ. ਅਸ਼ਵਨੀ ਕੁਮਾਰ ਅਗਰਵਾਲ ਅਤੇ ਪ੍ਰੋ. ਹਿਮਾਦਰੀ ਰਾਏ ਘਟਕ ਸ਼ਾਮਲ ਹਨ। ਇਸੇ ਤਰ੍ਹਾਂ ਇੱਕ ਸਾਲ ਦੇ ਵਿਗਿਆਨਕ ਪ੍ਰਭਾਵ ਦੀ ਸ਼੍ਰੇਣੀ ਵਿੱਚ ਸਾਲ 2025 ਦੌਰਾਨ ਕੀਤੇ ਗਏ ਖੋਜ ਕਾਰਜਾਂ ਨੂੰ ਮਿਲੇ ਹਵਾਲਿਆਂ ਦੇ ਆਧਾਰ ’ਤੇ 12 ਖੋਜਾਰਥੀਆਂ ਨੂੰ ਮਾਨਤਾ ਮਿਲੀ ਹੈ। ਇਨ੍ਹਾਂ ਵਿੱਚ ਪ੍ਰੋ. ਅਸ਼ਵਨੀ ਕੁਮਾਰ ਅਗਰਵਾਲ, ਪ੍ਰੋ. ਪਰਮਜੀਤ ਐੱਸ. ਪਨੇਸਰ, ਪ੍ਰੋ. ਚਰਨਜੀਤ ਸਿੰਘ ਰਿਆੜ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਧੀਰਜ ਸੂਦ, ਪ੍ਰੋ. ਹਰੀਸ਼ ਕੁਮਾਰ ਸ਼ਰਮਾ, ਪ੍ਰੋ. ਅਨਿਲ ਕੁਮਾਰ ਸਿੰਗਲਾ, ਡਾ. ਆਰ. ਕੁਮਾਰ, ਡਾ. ਅਨੁਜ ਬਾਂਸਲ, ਪ੍ਰੋ. ਦਿਲੀਪ ਕੁਮਾਰ, ਪ੍ਰੋ. ਹਿਮਾਦਰੀ ਰਾਏ ਘਟਕ ਅਤੇ ਸਾਬਕਾ ਖੋਜਾਰਥੀ ਡਾ. ਵੀਰਪਾਲ ਕੌਰ ਸ਼ਾਮਿਲ ਹਨ। ਸੰਸਥਾ ਦੇ ਡੀਨ (ਖੋਜ ਅਤੇ ਸਲਾਹਕਾਰੀ) ਪ੍ਰੋ. ਸੁਰਿੰਦਰ ਸਿੰਘ ਨੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵਿੱਚ ਖੋਜ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਗਿਆਨਕ ਖੋਜ ਪ੍ਰਤੀ ਰੁਚੀ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ।