ਕਲੱਬ ਨੇ ਨਵਾਂ ਦਫ਼ਤਰ ਖੋਲ੍ਹਿਆ
ਅਹਿਮਦਗੜ੍ਹ, 21 ਅਕਤੂਬਰ (ਰਣਧੀਰ ਸਿੰਘ ਮਹੋਲੀ)-ਲੋਕ ਭਲਾਈ ਕਾਰਜ ਕਰ ਰਹੀ ਗੁੱਡ ਮੌਰਨਿੰਗ ਕਲੱਬ ਅਹਿਮਦਗੜ੍ਹ ਵਲੋ ਪੁਰਾਣੀ ਦਾਣਾ ਮੰਡੀ ਕੋਲ ਨਵਾਂ ਦਫਤਰ ਖੋਲ੍ਹਿਆ, ਜਿਸ ਦਾ ਉਦਘਾਟਨ ਕਲੱਬ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਅਤੇ ਸਰਪ੍ਰਸਤ ਨਵਰਾਜ ਸਿੰਘ ਚੀਮਾ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਚੇਅਰਮੈਨ ਪ੍ਰੋ ਐਸ.
ਮ
ਮੀਤ ਸੰਗਰੂਰੀਆ ਅਤੇ ਸੰਦੀਪ ਕੌਰ ਵਾਸੀ ਸੰਗਰੂਰ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ।
22-10-2026
ਅਹਿਮਦਗੜ੍ਹ, 21 ਅਕਤੂਬਰ (ਰਣਧੀਰ ਸਿੰਘ ਮਹੋਲੀ)-ਲੋਕ ਭਲਾਈ ਕਾਰਜ ਕਰ ਰਹੀ ਗੁੱਡ ਮੌਰਨਿੰਗ ਕਲੱਬ ਅਹਿਮਦਗੜ੍ਹ ਵਲੋ ਪੁਰਾਣੀ ਦਾਣਾ ਮੰਡੀ ਕੋਲ ਨਵਾਂ ਦਫਤਰ ਖੋਲ੍ਹਿਆ, ਜਿਸ ਦਾ ਉਦਘਾਟਨ ਕਲੱਬ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਅਤੇ ਸਰਪ੍ਰਸਤ ਨਵਰਾਜ ਸਿੰਘ ਚੀਮਾ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਚੇਅਰਮੈਨ ਪ੍ਰੋ ਐਸ.ਪੀ. ਸੋਫਤ ਅਤੇ ਸੀਨੀਅਰ ਮੈਂਬਰ ਤਰਲੋਚਨ ਸਿੰਘ ਚਾਪੜਾ ਨੇ ਕਿਹਾ ਕਿ ਦਫਤਰ ਦੇ ਖੁੱਲਣ ਨਾਲ ਕਲੱਬ ਦੀਆਂ ਮੌਜੂਦਾ ਗਤੀਵਿਧੀਆਂ, ਸਮਾਜ ਸੇਵੀ ਕਾਰਜਾਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਵਿੱਚ ਤੇਜੀ ਆਵੇਗੀ। ਕਲੱਬ ਮੈਂਬਰ ਆਪਸ ਵਿੱਚ ਬੈਠ ਕੇ ਵੱਖ - ਵੱਖ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਯੋਜਨਾਬੰਦੀ ਤੇ ਲੋਕ ਭਲਾਈ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਵਿਚਾਰ-ਵਟਾਂਦਰਾ ਕਰ ਸਕਣਗੇ। ਇਸ ਮੋਕੇ ਕਲੱਬ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਚੇਅਰਮੈਨ ਪ੍ਰੋ: ਐੱਸ.ਪੀ. ਸੋਫਤ, ਤਰਲੋਚਨ ਸਿੰਘ ਚਾਪੜਾ, ਨਵਰਾਜ ਸਿੰਘ ਚੀਮਾ, ਅਮਰੀਕ ਸਿੰਘ ਫਰਵਾਹਾ, ਮਨਿੰਦਰਜੀਤ ਸਿੰਘ ਥਿੰਦ ਰਛੀਨ, ਮਾਸਟਰ ਗੁਰਦੇਵ ਸਿੰਘ ਜਵੰਦਾ, ਮਾਸਟਰ ਨਿਰਮਲ ਸਿੰਘ, ਜਤਿੰਦਰ ਕੁਮਾਰ ਭੋਲਾ, ਮਹਾਂਵੀਰ ਗੋਇਲ, ਹਰਮੇਲ ਸਿੰਘ, ਲਲਿਤ ਕੌੜਾ, ਮੌਂਟੀ ਸ਼ਾਹ, ਤੇਜਿੰਦਰ ਸਿੰਘ ਬਿੰਜੀ, ਮਨਜੀਤ ਸਿੰਘ ਖੱਟੜਾ, ਸੰਜੀਵ ਕੁਮਾਰ, ਮਲਵਿੰਦਰ ਸਿੰਘ ਸੋਹਲ ਸਾਧੂ ਕੈਸ਼ੀਅਰ, ਪ੍ਰਦੀਪ ਕੁਮਾਰ, ਹਰਮਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਕਾਕਾ ਮੂਨਵਾਕ, ਮੋਹਨ ਲਾਲ, ਵਿਜੇ ਕੁਮਾਰ, ਹਰਵਿੰਦਰ ਸਿੰਘ ਹਿੰਦ, ਰਾਜਿੰਦਰਪਾਲ ਵਰਮਾ, ਚਰਨਜੀਤ ਸਿੰਘ, ਕਾਕਾ ਵਰਮਾ, ਪਰਮਜੀਤ ਸਿੰਘ ਧਲੇਰ ਆਦਿ ਕਲੱਬ ਮੈਂਬਰ ਹਾਜ਼ਰ ਸਨ ਆਦਿ ਮੌਜੂਦ ਸਨ।