ਸੇਵਾ ਮੁਕਤ ਅਧਿਆਪਕਾ ਯੋਗ ਮਾਇਆ ਜੈਨ ਦਾ ਦਿਹਾਂਤ
ਲਹਿਰਾਗਾਗਾ, 22 ਅਕਤੂਬਰ (ਅਸ਼ੋਕ ਗਰਗ) - ਸੇਵਾ ਮੁਕਤ ਪ੍ਰਿੰਸੀਪਲ ਹੰਸਰਾਜ ਜੈਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਧਰਮ ਪਤਨੀ ਮਾਇਆ ਜੈਨ (72) ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ।
ਲਹਿਰਾਗਾਗਾ, 22 ਅਕਤੂਬਰ (ਅਸ਼ੋਕ ਗਰਗ) - ਸੇਵਾ ਮੁਕਤ ਪ੍ਰਿੰਸੀਪਲ ਹੰਸਰਾਜ ਜੈਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਧਰਮ ਪਤਨੀ ਮਾਇਆ ਜੈਨ (72) ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਯੋਗ ਮਾਇਆ ਜੈਨ ਵੀ ਸੇਵਾ ਮੁਕਤ ਅਧਿਆਪਕਾ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ, ਮੰਤਰੀ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਨੈਸ਼ਨਲ ਐਵਾਰਡੀ ਮੈਡਮ ਕਾਂਤਾ ਗੋਇਲ, ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਆਗੂ ਸਤਪਾਲ ਸਿੰਗਲਾ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਜੈਨ ਸਭਾ ਦੇ ਪੁਨੀਤ ਗਰਗ, ਸਾਬਕਾ ਕਾਰਜ ਸਾਧਕ ਅਫ਼ਸਰ ਮਦਨ ਲਾਲ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਵਿਸ਼ਾਲ ਮੰਡਲ ਦੇ ਪ੍ਰਧਾਨ ਸੁਰਿੰਦਰ ਡਿਸਕੋ, ਸਮਾਜ ਸੇਵੀ ਸਤੀਸ਼ ਗੋਇਲ ਡੇਅਰੀ ਵਾਲੇ, ਜਗਦੀਸ਼ ਰਾਏ ਠੇਕੇਦਾਰ, ਸੰਦੀਪ ਦੀਪੂ ਅਤੇ ਰਮੇਸ਼ਵਰ ਸ਼ਰਮਾ ਦੇ ਨਾਂ ਸ਼ਾਮਲ ਹਨ।