ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 30 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਨੇੜਲੇ ਪਿੰਡ ਬਿਗੜਵਾਲ ਵਿਖੇ ਤੂੜੀ ਦੀ ਟਰਾਲੀ ਭਰਦਿਆਂ ਇਕ ਨੌਜਵਾਨ ਮਜਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਪੁਲਿਸ ਥਾਣਾ ਸਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਦਿਹਾੜੀਦਾਰ ਵਜੋਂ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਗੁਰਪ੍ਰੀਤ ਸਿੰਘ (27) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸੰਗਤੀਵਾਲਾ ਨੇੜਲੇ ਪਿੰਡ ਬਿਗੜਵਾਲ ਵਿਖੇ ਇਕ ਕਿਸਾਨ ਦੇ ਖੇਤ ਚੋਂ ਘਰ ਲਿਜਾਣ ਲਈ ਟਰਾਲੀ ਵਿਚ ਤੂੜੀ ਦੀਆਂ ਪੰਡਾਂ ਲੱਦ ਰਿਹਾ ਸੀ।
ਅਜੀਤ ਡੈਸਕ
31-10-2026