31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਿੰਡ ਅਲੀਸ਼ੇਰ ਦੇ 8 ਮਗਨਰੇਗਾ ਕਾਮਿਆਂ ਨਮਿਤ ਅੰਤਿਮ ਅਰਦਾਸ ਸਮਾਗਮ

ਲਹਿਰਾਗਾਗਾ, 30 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-18 ਅਕਤੂਬਰ ਨੂੰ ਪਿੰਡ ਅਲੀਸ਼ੇਰ ਦੇ ਮਗਨਰੇਗਾ ਕਾਮੇ ਸੜਕ ਕਿਨਾਰੇ ਕੰਮ ਕਰ ਰਹੇ ਸਨ ਕਿ ਉਹ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਇਸ ਹਾਦਸੇ ਵਿੱਚ 8 ਕਾਮਿਆਂ ਦਾ ਮੌਕੇ ’ਤੇ ਹੀ ਦੇਹਾਂਤ ਹੋ ਗਿਆ ਸੀ ਅਤੇ 12 ਕਾਮੇ ਜ਼ਖ਼ਮੀ ਹੋਏ ਸਨ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਅਤੇ ਪਿੰਡ ਅਲੀਸ਼ੇਰ ਦੇ ਸੂਝਵਾਨ ਵਾਸੀਆਂ ਨੇ ਸਾਂਝੀ ਇਨਸਾਫ਼ ਕਮੇਟੀ ਬਣਾ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ।

ਸ਼ਰਧਾਂਜਲੀ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ। ਤਸਵੀਰ-ਅਸ਼ੋਕ ਗਰਗ 31-10-2026
ਲਹਿਰਾਗਾਗਾ, 30 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-18 ਅਕਤੂਬਰ ਨੂੰ ਪਿੰਡ ਅਲੀਸ਼ੇਰ ਦੇ ਮਗਨਰੇਗਾ ਕਾਮੇ ਸੜਕ ਕਿਨਾਰੇ ਕੰਮ ਕਰ ਰਹੇ ਸਨ ਕਿ ਉਹ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਇਸ ਹਾਦਸੇ ਵਿੱਚ 8 ਕਾਮਿਆਂ ਦਾ ਮੌਕੇ ’ਤੇ ਹੀ ਦੇਹਾਂਤ ਹੋ ਗਿਆ ਸੀ ਅਤੇ 12 ਕਾਮੇ ਜ਼ਖ਼ਮੀ ਹੋਏ ਸਨ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਅਤੇ ਪਿੰਡ ਅਲੀਸ਼ੇਰ ਦੇ ਸੂਝਵਾਨ ਵਾਸੀਆਂ ਨੇ ਸਾਂਝੀ ਇਨਸਾਫ਼ ਕਮੇਟੀ ਬਣਾ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ। ਪਿੰਡ ਅਲੀਸ਼ੇਰ ਦੇ ਸਟੇਡੀਅਮ ਵਿੱਚ ਉਕਤ ਮਗਨਰੇਗਾ ਕਾਮਿਆਂ ਦਾ ਇਕੱਠੇ ਹੀ ਪਾਠ ਦਾ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ ਅਤੇ ਸਰਧਾਂਜਲੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਪੱਤਰ ਸੌਪੇ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਸਭ ਧਰਮਾਂ ਤੇ ਜਾਤਾਂ ਤੋ ਉਪਰ ਉੱਠ ਕੇ ਸਹਿਯੋਗ ਤਹਿਤ ਕਰ ਕੇ ਸਮਾਜ ਨੂੰ ਸਾਂਝ ਦਾ ਸੁਨੇਹਾ ਦਿੱਤਾ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਮਾਗਮ ਵਿੱਚ ਪਹੁੰਚ ਕੇ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ ਮੁਕੇਸ਼ ਮਲੌਦ ਆਗੂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਜਗਜੀਤ ਸਿੰਘ ਭੁਟਾਲ ਜਮਹੂਰੀ ਅਧਿਕਾਰ ਸਭਾ ਸੰਗਰੂਰ,ਹਰੀ ਸਿੰਘ ਕੋਟੜਾ ਜਮਹੂਰੀ ਅਧਿਕਾਰ ਸਭਾ, ਬਿੱਕਰ ਸਿੰਘ ਹਥੋਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਗਿਆਨ ਚੰਦ ਲੋਕ ਚੇਤਨਾ ਮੰਚ, ਪ੍ਰੇਮ ਪਾਲ ਐਡਵੋਕੇਟ ਅਲੀਸ਼ੇਰ, ਸੁਖਦਰਸ਼ਨ ਨੱਤ ਸੀ.ਪੀ.ਆਈ. ਲਿਬਰੇਸ਼ਨ, ਹੰਸ ਰਾਜ ਮੋਫਰ ਪ੍ਰਧਾਨ ਮੁਸਲਿਮ ਫਰੰਟ ਪੰਜਾਬ, ਲਛਮਣ ਸਿੰਘ ਅਲੀਸ਼ੇਰ ਕਿਸ਼ਨ ਫੈੱਡਰੇਸ਼ਨ ਪੰਜਾਬ, ਨੇ ਸੰਬੋਧਨ ਕੀਤਾ। ਆਗੂਆਂ ਮੇਘ ਰਾਜ ਚੋਟੀਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ, ਜਗਦੀਪ ਪਾਪੜਾ ਲੋਕ ਚੇਤਨਾ ਮੰਚ, ਡਾ ਸੁਖਜਿੰਦਰ ਲਾਲੀ ਲੋਕ ਚੇਤਨਾ ਮੰਚ,ਮਾਸਟਰ ਸੁਰਜੀਤ ਸਿੰਘ ਅਲੀਸ਼ੇਰ ਨੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਜਾਨ ਗੁਆਉਣ ਵਾਲੇ ਕਾਮੇ ਨੂੰ ਸਿਰਫ਼ ਦੋ ਲੱਖ ਰੁਪਏ ਮੁਆਵਜ਼ਾ ਦੇਣ ਦੀ ਨੀਤੀ ਨੂੰ ਨਿੰਦਣਯੋਗ ਦੱਸਿਆ ਅਤੇ ਮੰਗ ਕੀਤੀ ਕਿ ਇਸ ਵਿੱਚ ਸੋਧ ਕਰਕੇ ਚੰਗੀ ਨੀਤੀ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਅੱਜ ਦੇ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਇਨਸਾਫ਼ ਕਮੇਟੀ ਦੇ ਪਿੰਡ ਵੱਲੋ ਮੈਂਬਰ ਅਮਰਜੀਤ ਸਿੰਘ ਇੰਸਪੈਕਟਰ, ਸੁਰਿੰਦਰ ਪਾਲ ਸਾਬਕਾ ਸਰਪੰਚ, ਰਜਿੰਦਰ ਸਿੰਘ ਬਬਲਾ, ਮਨਜੀਤ ਸਿੰਘ ਸਰਪੰਚ, ਕਾਕਾ ਸਿੰਘ, ਰਵਿੰਦਰ ਕੁਮਾਰ,ਸੰਦੀਪ ਖਾਨ, ਸਿਵਜੀ, ਤਰਸੇਮ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਸੋਨੀ ਖ਼ਾਨ, ਅੰਮ੍ਰਿਤਪਾਲ, ਕੇਵਲ ਸਿੰਘ, ਪਾਲ ਸਿੰਘ, ਗੈਵੀ ਸ਼ਰਮਾ ਤੋਂ ਇਲਾਵਾ ਸਮੂਹ ਪਿੰਡ ਵਾਸੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ।
ਪਿਛਲੀ ਖ਼ਬਰ ਕਮਲ ਧਾਲੀਵਾਲ ਵੱਲੋਂ ਅਹਿਮਦਗੜ੍ਹ ਦਾਣਾ ਮੰਡੀ ਦਾ ਦੌਰਾ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਕਿਹਾ ਮੌਜੂਦ... ਅਗਲੀ ਖ਼ਬਰ ਅਮਨ ਅਰੋੜਾ ਵਲੋਂ ਬਿਕਰਮ ਮਜੀਠੀਆ ਬਾਰੇ ਕੀਤੀ ਬਿਆਨਬਾਜ਼ੀ ਗੁੰਮਰਾਹਕੁੰਨ - ਖਡਿਆਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।