31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੈਂਕੜੇ ਨੌਜਵਾਨਾਂ ਤੇ ਬੱਚਿਆਂ ਨੇ ਸਜਾਈਆਂ ਸੁੰਦਰ ਦਸਤਾਰਾਂ- ਭਾਈ ਮਨਦੀਪ ਸਿੰਘ ਖੁਰਦ

ਸੰਦੌੜ, 30 ਅਕਤੂਬਰ (ਜਸਵੀਰ ਸਿੰਘ ਜੱਸੀ) - ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਦਾ ਸੁਨੇਹਾ ਵਿਸਵ ਪੱਧਰੀ ਤੇ ਦੇਣ ਲਈ ਉੱਦਮ ਉਪਰਾਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਵਿਸ਼ੇਸ਼ ਦਸਤਾਰ ਕੈਂਪ ਲਗਾਇਆ ਗਿਆ, ਜਾਣਕਾਰੀ ਦਿੰਦੇ ਹੋਏ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਤੇ ਅਨਮੋਲਦੀਪ ਸਿੰਘ ਸਹਿਮੀ ਨੇ ਦੱਸਿਆ ਕਿ ਦਸਤਾਰ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਬੱਚਿਆਂ ਨੇ ਕੈਂਪ ਦਾ ਲਾਭ ਪ੍ਰਾਪਤ ਕੀਤਾ ਉਨਾਂ ਕਿਹਾ ਕਿ ਸੈਂਕੜੇ ਨੌਜਵਾਨਾਂ ਨੇ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਤੇ ਪੱਕੇ ਤੌਰ ਤੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ ਉਨਾਂ ਨੌਜਵਾਨਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਦਸਤਾਰ ਦੀ ਸਿਖਲਾਈ ਵੀ ਦਿੱਤੀ ਗਈ ਨਾਲ ਹੀ ਜਿੰਨਾ ਬੱਚਿਆਂ ਨੇ ਗੁਰਬਾਣੀ ਅਤੇ ਇਤਿਹਾਸ ਸੰਬੰਧੀ ਜ਼ੁਬਾਨੀ ਜਾਣਕਾਰੀ ਸਾਂਝੀ ਕੀਤੀ ਉਨਾਂ ਨੂੰ ਮੈਡਲ ਸਰਟੀਫਿਕੇਟ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਕੈਂਪ ਲਗਾਉਣ ਦਾ ਮਕਸਦ ਪਤਿਤ ਹੋ ਚੁੱਕੇ ਨੋਜਵਾਨਾਂ ਨੂੰ ਵਾਪਸ ਬਾਣੀ ਬਾਣੇ ਨਾਲ ਜੋੜਨਾ ਤੇ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਏ ਦਸਤਾਰ ਕੈਂਪ ਦੌਰਾਨ ਦਸਤਾਰ ਕੋਚਾਂ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ, ਭਾਈ ਗੁਰਵਿੰਦਰ ਸਿੰਘ,ਅਮਨਦੀਪ ਸਿੰਘ ਤੇ ਹੋਰ। ਤਸਵੀਰ - ਜਸਵੀਰ ਸਿੰਘ ਜੱਸੀ 31-10-2026
ਸੰਦੌੜ, 30 ਅਕਤੂਬਰ (ਜਸਵੀਰ ਸਿੰਘ ਜੱਸੀ) - ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਦਾ ਸੁਨੇਹਾ ਵਿਸਵ ਪੱਧਰੀ ਤੇ ਦੇਣ ਲਈ ਉੱਦਮ ਉਪਰਾਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਵਿਸ਼ੇਸ਼ ਦਸਤਾਰ ਕੈਂਪ ਲਗਾਇਆ ਗਿਆ, ਜਾਣਕਾਰੀ ਦਿੰਦੇ ਹੋਏ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਤੇ ਅਨਮੋਲਦੀਪ ਸਿੰਘ ਸਹਿਮੀ ਨੇ ਦੱਸਿਆ ਕਿ ਦਸਤਾਰ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਬੱਚਿਆਂ ਨੇ ਕੈਂਪ ਦਾ ਲਾਭ ਪ੍ਰਾਪਤ ਕੀਤਾ ਉਨਾਂ ਕਿਹਾ ਕਿ ਸੈਂਕੜੇ ਨੌਜਵਾਨਾਂ ਨੇ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਤੇ ਪੱਕੇ ਤੌਰ ਤੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ ਉਨਾਂ ਨੌਜਵਾਨਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਦਸਤਾਰ ਦੀ ਸਿਖਲਾਈ ਵੀ ਦਿੱਤੀ ਗਈ ਨਾਲ ਹੀ ਜਿੰਨਾ ਬੱਚਿਆਂ ਨੇ ਗੁਰਬਾਣੀ ਅਤੇ ਇਤਿਹਾਸ ਸੰਬੰਧੀ ਜ਼ੁਬਾਨੀ ਜਾਣਕਾਰੀ ਸਾਂਝੀ ਕੀਤੀ ਉਨਾਂ ਨੂੰ ਮੈਡਲ ਸਰਟੀਫਿਕੇਟ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਕੈਂਪ ਲਗਾਉਣ ਦਾ ਮਕਸਦ ਪਤਿਤ ਹੋ ਚੁੱਕੇ ਨੋਜਵਾਨਾਂ ਨੂੰ ਵਾਪਸ ਬਾਣੀ ਬਾਣੇ ਨਾਲ ਜੋੜਨਾ ਤੇ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਗੁਰਸੇਵਕ ਸਿੰਘ ਭੂਰਾ, ਭਾਈ ਗੁਰਵਿੰਦਰ ਸਿੰਘ ਲਵਲੀ, ਅਮਨਦੀਪ ਸਿੰਘ ਰਤਨ , ਤਰਨਦੀਪ ਸਿੰਘ ਖਾਲਸਾ , ਕੋਚ ਸੁਖਚੈਨ ਸਿੰਘ ਕੁਰੜ, ਹਰਵਿੰਦਰ ਸਿੰਘ , ਹਰਪ੍ਰੀਤ ਸਿੰਘ ਚੀਮਾਂ ਪ੍ਰਭਪਿੰਦਰ ਸਿੰਘ ਬਾਠਾਂ,ਅਰਸਜੋਤ ਸਿੰਘ ਬੱਲ, ਪ੍ਰਦੀਪ ਸਿੰਘ, ਜਸ਼ਨਦੀਪ ਸਿੰਘ, ਸੁਖਪ੍ਰੀਤ ਸਿੰਘ , ਤਰਨਦੀਪ ਸਿੰਘ ,ਹੁਸਨਦੀਪ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਕਈ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਡੀ. ਪਬਲਿਕ ਸਕੂਲ ਮੋਗਾ ਵਿਖੇ ਨਿਊ ਪੰਜਾਬ ਦਿਵਸ ਮਨਾਇਆ ਅਗਲੀ ਖ਼ਬਰ ਕਮਲ ਧਾਲੀਵਾਲ ਵੱਲੋਂ ਅਹਿਮਦਗੜ੍ਹ ਦਾਣਾ ਮੰਡੀ ਦਾ ਦੌਰਾ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਕਿਹਾ ਮੌਜੂਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।