03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਿਜਲੀ ਦੇ ਖੰਭੇ ਤੋਂ ਡਿੱਗ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਲਹਿਰਾਗਾਗਾ, 2 ਨਵੰਬਰ (ਅਸ਼ੋਕ ਗਰਗ) - ਬਿਜਲੀ ਵਿਭਾਗ ਵਿੱਚ ਬਤੌਰ ਕੰਟਰੈਕਟ ਤੌਰ ’ਤੇ ਕੰਮ ਕਰਦੇ 26 ਸਾਲਾ ਨੌਜਵਾਨ ਦੀ ਬਿਜਲੀ ਦੇ ਖੰਭੇ ਤੋਂ ਡਿੱਗਣ ਕਾਰਨ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ।

ਫਾਈਲ ਤਸਵੀਰ ਸਨਮਦੀਪ ਸਿੰਘ। 03-11-2026
ਲਹਿਰਾਗਾਗਾ, 2 ਨਵੰਬਰ (ਅਸ਼ੋਕ ਗਰਗ) - ਬਿਜਲੀ ਵਿਭਾਗ ਵਿੱਚ ਬਤੌਰ ਕੰਟਰੈਕਟ ਤੌਰ ’ਤੇ ਕੰਮ ਕਰਦੇ 26 ਸਾਲਾ ਨੌਜਵਾਨ ਦੀ ਬਿਜਲੀ ਦੇ ਖੰਭੇ ਤੋਂ ਡਿੱਗਣ ਕਾਰਨ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਬਿਜਲੀ ਵਿਭਾਗ ਵਿੱਚ ਜਖੇਪਲ ਵਿਖੇ ਡਿਊਟੀ ਕਰਦਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ, ਸਨਮਦੀਪ ਸਿੰਘ ਦੇ ਪਿਤਾ ਭਗਵਾਨ ਸਿੰਘ ਵਾਸੀ ਭਾਈ ਕੀ ਪਿਸ਼ੌਰ ਨੇ ਪੁਲਿਸ ਕੋਲ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਲੜਕਾ ਬਿਜਲੀ ਵਿਭਾਗ ਵਿੱਚ ਕੰਟਰੈਕਟ ਤੌਰ ’ਤੇ ਕੰਮ ਕਰਦਾ ਸੀ। 19 ਅਕਤੂਬਰ ਨੂੰ ਡਿਊਟੀ ਦੌਰਾਨ ਦੁਪਹਿਰ ਕਰੀਬ 4 ਵਜੇ ਜਦੋਂ ਉਹ ਬਿਜਲੀ ਦੀ ਲਾਈਨ ਤੇ ਕੰਮ ਕਰਨ ਲਈ ਖੰਭੇ ’ਤੇ ਚੜ੍ਹਿਆ ਹੋਇਆ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਹੇਠਾਂ ਡਿੱਗ ਪਿਆ। ਇਸ ਹਾਦਸੇ ਵਿੱਚ ਉਸ ਦੇ ਸੱਜੇ ਗਿੱਟੇ ਅਤੇ ਪਿੱਠ ’ਤੇ ਗੰਭੀਰ ਸੱਟਾਂ ਲੱਗੀਆਂ।ਪਰਿਵਾਰ ਵੱਲੋਂ ਉਸ ਦਾ ਪ੍ਰਾਈਵੇਟ ਤੌਰ ’ਤੇ ਇਲਾਜ ਕਰਵਾਇਆ ਗਿਆ। ਬਾਅਦ ਵਿੱਚ ਤਬੀਅਤ ਵਿਗੜਨ ’ਤੇ 30 ਅਕਤੂਬਰ ਨੂੰ ਉਸ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। 31 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਹ ਘਰ ਪਰਤ ਆਇਆ ਸੀ। ਪਰ ਲੰਘੀ ਦੇਰ ਸ਼ਾਮ ਕਰੀਬ 6:30 ਵਜੇ ਉਸ ਦੀ ਤਬੀਅਤ ਮੁੜ ਵਿਗੜ ਗਈ ਅਤੇ ਘਰ ਵਿੱਚ ਹੀ ਉਸ ਦੀ ਮੌਤ ਹੋ ਗਈ।ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੂਨਕ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਇਸ ਘਟਨਾ ਨੂੰ ਹਾਦਸਾ ਦੱਸਦਿਆਂ ਕਿਸੇ ਵੀ ਵਿਅਕਤੀ ’ਤੇ ਕੋਈ ਦੋਸ਼ ਜਾਂ ਸ਼ੱਕ ਨਾ ਹੋਣ ਦੀ ਗੱਲ ਕਹੀ ਹੈ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਪਿਛਲੀ ਖ਼ਬਰ ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ - ਸਰਜੀਵਨ ਜਿੰਦਲ ਅਗਲੀ ਖ਼ਬਰ ਲਹਿਰਾਗਾਗਾ ਨੇੜੇ ਪਿੰਡ ਖੰਡੇਬਾਦ ’ਚ ਬਣਾਈ ਜਾਵੇਗੀ ਨਵੀਂ ਅਨਾਜ ਮੰਡੀ: ਬਰਿੰਦਰ ਕੁਮਾਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।