ਅੰਤਰ ਜ਼ਿਲ੍ਹਾ ਸ਼ਤਰੰਜ ਮੁਕਾਬਲੇ ਲੜਕਿਆਂ ’ਚੋਂ ਬਠਿੰਡਾ ਅਤੇ ਲੜਕੀਆਂ ’ਚੋਂ ਸੰਗਰੂਰ ਪਹਿਲੇ ਸਥਾਨ ’ਤੇ
ਸੰਦੌੜ, 2 ਨਵੰਬਰ (ਜਸਵੀਰ ਸਿੰਘ ਜੱਸੀ) - ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ ਵਿਖੇ 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ 14 ਸ਼ਤਰੰਜ ਖੇਡਾਂ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ,ਲੜਕੇ ਤੇ ਲੜਕੀਆਂ ਦੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਵਿੱਚ ਮੁੰਡਿਆਂ ਦੇ ਵਿੱਚੋਂ ਬਠਿੰਡਾ ਜਿਲ੍ਹੇ ਵੱਲੋਂ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ,ਸੰਗਰੂਰ ਜ਼ਿਲ੍ਹੇ ਨੂੰ ਦੂਸਰਾ ਸਥਾਨ ਅਤੇ ਪਟਿਆਲਾ ਜਿਲੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੇ ਵਿੱਚ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ,ਸੂਬਾ ਪੱਧਰੀ ਇਹਨਾਂ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਸ੍ਰੀਮਤੀ ਤਰਵਿੰਦਰ ਕੌਰ ਜਿਲਾ ਸਿੱਖਿਆ ਅਫਸਰ ਸੈਕੰਡਰੀ, ਕਮਲੇਸ਼ ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ,ਗੋਲਡਨ ਇਰਾ ਮਲੇਨੀਅਮ ਸਕੂਲ ਦੇ ਪ੍ਰਿੰਸੀਪਲ ਜਾਨਦੀਪ ਸੰਧੂ, ਵਰਿੰਦਰ ਸਿੰਘ ਡੀ.
ਸੰਦੌੜ, 2 ਨਵੰਬਰ (ਜਸਵੀਰ ਸਿੰਘ ਜੱਸੀ) - ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ ਵਿਖੇ 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ 14 ਸ਼ਤਰੰਜ ਖੇਡਾਂ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ,ਲੜਕੇ ਤੇ ਲੜਕੀਆਂ ਦੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਵਿੱਚ ਮੁੰਡਿਆਂ ਦੇ ਵਿੱਚੋਂ ਬਠਿੰਡਾ ਜਿਲ੍ਹੇ ਵੱਲੋਂ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ,ਸੰਗਰੂਰ ਜ਼ਿਲ੍ਹੇ ਨੂੰ ਦੂਸਰਾ ਸਥਾਨ ਅਤੇ ਪਟਿਆਲਾ ਜਿਲੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੇ ਵਿੱਚ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ,ਸੂਬਾ ਪੱਧਰੀ ਇਹਨਾਂ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਸ੍ਰੀਮਤੀ ਤਰਵਿੰਦਰ ਕੌਰ ਜਿਲਾ ਸਿੱਖਿਆ ਅਫਸਰ ਸੈਕੰਡਰੀ, ਕਮਲੇਸ਼ ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ,ਗੋਲਡਨ ਇਰਾ ਮਲੇਨੀਅਮ ਸਕੂਲ ਦੇ ਪ੍ਰਿੰਸੀਪਲ ਜਾਨਦੀਪ ਸੰਧੂ, ਵਰਿੰਦਰ ਸਿੰਘ ਡੀ.ਐਮ ਸਪੋਰਟਸ ਦੁਆਰਾ ਕੀਤੀ ਗਈ ਇਸ ਮੌਕੇ ਜੇਤੂ ਜਿਲ੍ਹਾ ਟੀਮਾਂ ਨੂੰ ਸਨਮਾਨਿਤ ਕਰਦਿਆਂ ਤਰਵਿੰਦਰ ਕੌਰ ਜਿਲਾ ਸਿੱਖਿਆ ਅਫਸਰ ਅਤੇ ਸ਼੍ਰੀਮਤੀ ਕਮਲੇਸ਼ ਡਿਪਟੀ ਜਿਲਾ ਸਿੱਖਿਆ ਅਫਸਰ ਅਤੇ ਪ੍ਰਿੰਸੀਪਲ ਜਾਨਦੀਪ ਸੰਧੂ ਨੇ ਦੱਸਿਆ ਕਿ ਆਖਰੀ ਦਿਨ ਹੋਏ ਮੁਕਾਬਲਿਆਂ ਦੇ ਵਿੱਚ ਪੰਜਾਬ ਭਰ ਦੇ ਸਾਰੇ ਜਿਲਿਆਂ ਦੀਆਂ ਅੰਡਰ 14 ਸਾਲ ਦੀਆਂ ਲੜਕੀਆਂ ਵਿੱਚੋਂ ਸੰਗਰੂਰ ਨੇ ਪਹਿਲਾਂ, ਮਾਨਸਾ ਨੇ ਦੂਜਾ ਅਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ ਉਹਨਾਂ ਦੱਸਿਆ ਕਿ ਅੰਤਰ ਜ਼ਿਲ੍ਹਾ ਮੁਕਾਬਲਿਆਂ ਦੇ ਵਿੱਚੋਂ ਜੇਤੂ ਵਿਦਿਆਰਥੀ ਅੱਗੇ ਮੱਧ ਪ੍ਰਦੇਸ਼ ਵਿਖੇ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ ਇਸ ਮੌਕੇ ਸ਼੍ਰੀਮਤੀ ਰਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੋਂਧਾ ਸਿੰਘ ਵਾਲਾ,ਮੈਡਮ ਰਾਜਵੀਰ ਕੌਰ ਭੂਦਨ,ਸ਼੍ਰੀ ਰਘੂ ਨੰਦਨ ਸਾਬਕਾ,ਡੀ.ਐਮ ਸਪੋਰਟਸ, ਰਾਜਨ ਸਿੰਗਲਾ, ਯਾਦਵਿੰਦਰ ਸਿੰਘ ਜਾਤੀਵਾਲ,ਫਰਹਾਨ ਅਖਤਰ ਕੋਚ, ਕੋਚ ਦਵਿੰਦਰ ਸਿੰਘ ਦਸੋਧਾ ਸਿੰਘ ਵਾਲਾ,ਨਰਿੰਦਰ ਸਿੰਘ ਕੁਰੜ,ਰਕੇਸ਼ ਗੁਪਤਾ ਰਾਜਪ੍ਰੀਤ ਗੋਇਲ ਸਮੇਤ ਸਰਕਾਰੀ ਆਫਿਸ਼ੀਅਲ ਡਿਊਟੀ ਸਟਾਫ਼ ਤੇ ਗੋਲਡਨ ਇਰਾ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ