ਸਰਪੰਚ ਮਾਹਮਦਪੁਰ ਨੇ ਸ਼ਗਨ ਸਕੀਮ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ
ਸ਼ੇਰਪੁਰ, 16 ਨਵੰਬਰ (ਦਰਸ਼ਨ ਸਿੰਘ ਖੇੜੀ)-ਗੁਰਮੀਤ ਸਿੰਘ ਸੰਧੂ ਮਾਹਮਦਪੁਰ ਹਨ ਜਿਨ੍ਹਾਂ ਨੇ ਸਰਪੰਚੀ ਦੀ ਚੋਣ ਮੁਹਿੰਮ ਚਲਾਉਣ ਸਮੇਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਸ਼ਗਨ ਸਕੀਮ ਸ਼ੁਰੂ ਕਰਕੇ 21 ਹਜ਼ਾਰ ਰੁਪਏ ਨਕਦ ਰਾਸ਼ੀ ਦੇਣ ਲਈ ਪਾਬੰਦ ਰਹਿਣਗੇ। ਸਰਪੰਚ ਮਾਹਮਦਪੁਰ ਨੇ ਸਕੀਲਾ ਪੁਤਰੀ ਸਦੀਕ ਮੁਹੰਮਦ ਅਤੇ ਆਸਮਾ ਪੁੱਤਰੀ ਸਲੀਮ ਮੁਹੰਮਦ ਨੂੰ ਨਕਦ ਸਗਨ ਰਾਸ਼ੀ ਦੇ ਕੇ ਆਪਣੇ ਕੀਤੇ ਇਕਰਾਰਾਂ ਨੂੰ ਬਾਖ਼ੂਬੀ ਨਿਭਾਇਆ।
ਅਜੀਤ ਡੈਸਕ
17-11-2026