29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਤਲੋਕ ਆਸ਼ਰਮ ਧੂਰੀ ਵਿਖੇ ਦਿਵਯ ਧਰਮ ਯੱਗ ਦਿਵਸ ਮੌਕੇ 73 ਯੂਨਿਟ ਖੂਨਦਾਨ

ਧੂਰੀ, 28 ਨਵੰਬਰ (ਲਖਵੀਰ ਸਿੰਘ ਧਾਂਦਰਾ) - ਸਤਲੋਕ ਆਸ਼ਰਮ ਧੂਰੀ ਵਿਖੇ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦਾ ਦੂਜਾ ਦਿਨ ਅਧਿਆਤਮਿਕ ਗਿਆਨ, ਸਮਾਜਿਕ ਸੁਧਾਰ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਇਸ ਮੌਕੇ ਜਿੱਥੇ ਸੰਤ ਰਾਮਪਾਲ ਮਹਾਰਾਜ ਦੇ ਵਰਚੂਅਲ ਸਤਿਸੰਗ ਰਾਹੀਂ ਕਬੀਰ ਸਾਹਿਬ ਦੇ ਅਲੌਕਿਕ ਜੀਵਨ ਅਤੇ ਉਨ੍ਹਾਂ ਦੀ ਸਮਰੱਥਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ, ਉੱਥੇ ਹੀ ਦਾਜ ਪ੍ਰਥਾ ਅਤੇ ਫਜ਼ੂਲ ਖਰਚੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ ਸਾਦੇ ਅਤੇ ਦਾਜ ਰਹਿਤ ਵਿਆਹ ਕਰਵਾਏ ਗਏ।

ਅਜੀਤ ਡੈਸਕ 29-11-2026
ਧੂਰੀ, 28 ਨਵੰਬਰ (ਲਖਵੀਰ ਸਿੰਘ ਧਾਂਦਰਾ) - ਸਤਲੋਕ ਆਸ਼ਰਮ ਧੂਰੀ ਵਿਖੇ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦਾ ਦੂਜਾ ਦਿਨ ਅਧਿਆਤਮਿਕ ਗਿਆਨ, ਸਮਾਜਿਕ ਸੁਧਾਰ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਇਸ ਮੌਕੇ ਜਿੱਥੇ ਸੰਤ ਰਾਮਪਾਲ ਮਹਾਰਾਜ ਦੇ ਵਰਚੂਅਲ ਸਤਿਸੰਗ ਰਾਹੀਂ ਕਬੀਰ ਸਾਹਿਬ ਦੇ ਅਲੌਕਿਕ ਜੀਵਨ ਅਤੇ ਉਨ੍ਹਾਂ ਦੀ ਸਮਰੱਥਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ, ਉੱਥੇ ਹੀ ਦਾਜ ਪ੍ਰਥਾ ਅਤੇ ਫਜ਼ੂਲ ਖਰਚੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ ਸਾਦੇ ਅਤੇ ਦਾਜ ਰਹਿਤ ਵਿਆਹ ਕਰਵਾਏ ਗਏ। ਇਸ ਦੇ ਨਾਲ ਹੀ ਮਨੁੱਖੀ ਜੀਵਨ ਬਚਾਉਣ ਦੇ ਉੱਤਮ ਕਾਰਜ ਵਜੋਂ ਲਗਾਏ ਗਏ 46ਵੇਂ ਖੂਨਦਾਨ ਕੈਂਪ ਵਿੱਚ 73 ਯੂਨਿਟ ਖੂਨ ਇਕੱਤਰ ਕੀਤਾ ਗਿਆ। ਦਿਵਯ ਧਰਮ ਯੱਗ ਦਿਵਸ ਸਮਾਗਮ ਦਾ ਦੂਜਾ ਦਿਨ ਇਸ ਤਰ੍ਹਾਂ ਅਧਿਆਤਮਿਕ ਵਿਚਾਰਾਂ ਦੇ ਪ੍ਰਸਾਰ, ਦਾਜ ਰਹਿਤ ਵਿਆਹਾਂ ਅਤੇ ਖੂਨਦਾਨ ਵਰਗੇ ਲੋਕ ਭਲਾਈ ਦੇ ਕਾਰਜਾਂ ਦੇ ਸੁਮੇਲ ਨਾਲ ਯਾਦਗਾਰੀ ਬਣਿਆ। ਇਸ ਸਮਾਗਮ ਨੇ ਇੱਕ ਵਾਰ ਫਿਰ ਇਹ ਸੰਦੇਸ਼ ਉਭਾਰਿਆ ਕਿ ਭਗਤੀ ਦੇ ਨਾਲ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਹਿਮ ਹੈ।
ਪਿਛਲੀ ਖ਼ਬਰ ਮੋਗਾ ਰੈਲੀ ਨਸ਼ਾ ਕਰਾਓ ਰੈਲੀ ਹੋ ਨਿੱਬੜੀ - ਜਥੇਦਾਰ ਪੰਜਗਰਾਈਆਂ ਅਗਲੀ ਖ਼ਬਰ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਨੇ ਮੁੱਖ ਮੰਤਰੀ ਨਿਵਾਸ ਬਾਹਰ ਦੀਵੇ ਬਾਲ਼ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।