30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਧਵੀ ਭੈਣਾਂ ਨੇ ਬੀ.ਐੱਸ.ਐਫ.ਜਵਾਨਾਂ ਨੂੰ ਬੰਨ੍ਹੀ ਰੱਖੜੀ

ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਫ਼ਾਜ਼ਿਲਕਾ ਵਲੋਂ ਸਾਦਕੀ ਚੌਕੀ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬੀ. ਐੱਸ.

ਅਜੀਤ ਡੈਸਕ 30-08-2026
ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਫ਼ਾਜ਼ਿਲਕਾ ਵਲੋਂ ਸਾਦਕੀ ਚੌਕੀ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬੀ.ਐੱਸ.ਐਫ.ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਪ੍ਰਤੀ ਸਨਮਾਨ ਅਤੇ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਸਾਧਵੀ ਅਮਰਾ ਭਾਰਤੀ, ਸਾਧਵੀ ਬਲਜੀਤ ਭਾਰਤੀ, ਸਾਧਵੀ ਕੀਰਤੀ ਭਾਰਤੀ, ਸਾਧਵੀ ਗੁਰਪ੍ਰੀਤ ਭਾਰਤੀ ਅਤੇ ਸਾਧਵੀ ਪੂਜਾ ਭਾਰਤੀ ਨੇ ਜਵਾਨਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਸ਼ੁੱਧ ਮਠਿਆਈਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਸਾਧਵੀ ਅਮਰਾ ਭਾਰਤੀ ਨੇ ਕਿਹਾ ਕਿ ਬੀ.ਐੱਸ.ਐਫ ਦੇ ਜਵਾਨ ਪਰਿਵਾਰਾਂ ਤੋਂ ਦੂਰ ਰਹਿ ਕੇ ਹਰ ਮੌਸਮ ਵਿਚ ਦੇਸ਼ ਦੀ ਸੁਰੱਖਿਆ ਕਰਦੇ ਹਨ ਤਾਂ ਜੋ ਦੇਸ਼ ਵਾਸੀ ਸੁਰੱਖਿਅਤ ਮਾਹੌਲ ਵਿਚ ਆਪਣੇ ਤਿਉਹਾਰ ਮਨਾ ਸਕਣ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਇਹ ਨਿਸ਼ਕਾਮ ਸੇਵਾ ਅਤੇ ਸਮਰਪਣ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹੈ, ਅਤੇ ਇਹ ਪਹਿਲ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਇਕ ਛੋਟਾ ਜਿਹਾ ਯਤਨ ਹੈ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ’ਚ ਅਧਿਆਪਕ-ਮਾਪੇ ਮੀਟਿੰਗ ਅਗਲੀ ਖ਼ਬਰ ਡੀ.ਏ.ਵੀ. ਹਰੀਪੁਰਾ ਵਿਖੇ ਵੇਦ ਪ੍ਰਚਾਰ ਹਫ਼ਤੇ ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।