ਵਣ ਵਿਭਾਗ ਦੀ ਜ਼ਮੀਨ ’ਤੇ ਬਣਿਆ ਨਾਜਾਇਜ਼ ਸ਼ਰਾਬ ਦਾ ਠੇਕਾ ਕੀਤਾ ਢਹਿ ਢੇਰੀ
ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਵਣ ਵਿਭਾਗ ਦੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਾਈ ਗਈ ਇਮਾਰਤ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਵਣ ਵਿਭਾਗ ਵਲੋਂ ਕਾਰਵਾਈ ਕਰਦਿਆਂ ਇਮਾਰਤ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਵਣ ਮੰਡਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ।
ਫ਼ਾਜ਼ਿਲਕਾ ਮਲੋਟ ਰੋਡ ’ਤੇ ਚਾਹਲਾਂ ਵਾਲੀ ਨਹਿਰ ਪੁਲ ’ਤੇ ਬਣੀ ਨਾਜਾਇਜ਼ ਇਮਾਰਤ ’ਚ ਚੱਲ ਰਹੇ ਠੇਕੇ ਦੇ ਢਾਏ ਜਾਣ ਦਾ ਦ੍ਰਿਸ਼। ਅਜੀਤ ਤਸਵੀਰ
30-08-2026