30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਜੱਜ ਅਤੇ ਡੀ.ਸੀ. ਨੂੰ ਦਿੱਤੀਆਂ ਰੱਖੜੀ ਦੀਆਂ ਮੁਬਾਰਕਾਂ

ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਜੀ. ਏ.

ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੂੰ ਰੱਖੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਦੇ ਅਧਿਆਪਕ। ਅਜੀਤ ਤਸਵੀਰ 30-08-2026
ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਦੀ ਪ੍ਰਬੰਧਕ ਕਮੇਟੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਕੇ ਮੁਬਾਰਕਬਾਦ ਦਿੱਤੀ। ਇਸ ਦੌਰਾਨ ਚੇਅਰਮੈਨ ਅਨਿਲ ਜੈਨ, ਮਹਿੰਦਰ ਲੂਣਾ ਅਤੇ ਹੋਰ ਪ੍ਰਬੰਧਕੀ ਮੈਂਬਰਾਂ ਨੇ ਜ਼ਿਲ੍ਹਾ ਜੱਜ ਅਤੇ ਡੀ.ਸੀ. ਤੋਂ ਇਲਾਵਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਸਿੰਗਲਾ, ਅਜੀਤ ਪਾਲ ਸਿੰਘ, ਅਤੁੱਲ ਕੰਬੋਜ, ਵਧੀਕ ਸਿਵਲ ਜੱਜ ਹਰਪ੍ਰੀਤ ਸਿੰਘ, ਸਿਵਲ ਜੱਜ ਰਵਤੇਸ਼ ਇੰਦਰਜੀਤ ਸਿੰਘ, ਜੇ.ਐੱਮ.ਆਈ.ਸੀ. ਕਰਮਵਿੰਦਰ ਜੀਤ ਕੌਰ ਅਤੇ ਜੇ.ਐੱਮ.ਆਈ.ਸੀ. ਰਵਲੀਨ ਕੌਰ ਨੂੰ ਵੀ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਇਹ ਉਪਰਾਲਾ ਸਿੱਖਿਆ, ਨਿਆਂਪਾਲਿਕਾ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਸਤਿਕਾਰ ਅਤੇ ਸੌਹਾਰਦਪੂਰਨ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ। ਚੇਅਰਮੈਨ ਅਨਿਲ ਜੈਨ ਅਤੇ ਪ੍ਰਿੰਸੀਪਲ ਨਰੇਸ਼ ਸਪੜਾ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਉੱਚ ਨੈਤਿਕ ਅਤੇ ਸਭਿਆਚਾਰਕ ਮੁੱਲਾਂ ਨਾਲ ਜੋੜਨ ਲਈ ਹਮੇਸ਼ਾ ਵਚਨਬੱਧ ਹੈ। ਪ੍ਰਸ਼ਾਸਨਿਕ ਅਤੇ ਨਿਆਇਕ ਅਧਿਕਾਰੀਆਂ ਨੇ ਸਕੂਲ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਧੰਨਵਾਦ ਪ੍ਰਗਟਾਇਆ।
ਪਿਛਲੀ ਖ਼ਬਰ ਵਣ ਵਿਭਾਗ ਦੀ ਜ਼ਮੀਨ ’ਤੇ ਬਣਿਆ ਨਾਜਾਇਜ਼ ਸ਼ਰਾਬ ਦਾ ਠੇਕਾ ਕੀਤਾ ਢਹਿ ਢੇਰੀ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ’ਚ ਗੱਡੇ ਜਿੱਤ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।