10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਕਾਬੂ

ਤਲਵੰਡੀ ਭਾਈ, 9 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਹੈਰੋਇਨ ਪੀਣ ਦਾ ਆਦੀ ਹੈ, ਜੋ ਹੁਣ ਵੀ ਬੱਸ ਅੱਡਾ ਪਿੰਡ ਕੋਟਲਾ ਦੇ ਬਣੇ ਸ਼ੈੱਡ ਵਿਚ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਿਹਾ ਹੈ।

ਅਜੀਤ ਡੈਸਕ 10-09-2026
ਤਲਵੰਡੀ ਭਾਈ, 9 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਹੈਰੋਇਨ ਪੀਣ ਦਾ ਆਦੀ ਹੈ, ਜੋ ਹੁਣ ਵੀ ਬੱਸ ਅੱਡਾ ਪਿੰਡ ਕੋਟਲਾ ਦੇ ਬਣੇ ਸ਼ੈੱਡ ਵਿਚ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲ਼ੋਂ ਕਾਰਵਾਈ ਕਰਦਿਆਂ ਮੁਲਜ਼ਮ ਅਜੇ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਭੀਮ ਵਾਲੀ ਗਲੀ ਅਜੀਤ ਨਗਰ ਥਾਣਾ ਤਲਵੰਡੀ ਭਾਈ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਜਲੀ ਹੋਈ ਸਿਲਵਰ ਪੰਨੀ, ਇਕ 10 ਰੁਪਏ ਦਾ ਨੋਟ, ਇਕ ਲਾਈਟਰ, ਇਕ ਢੱਕਣ ਪਲਾਸਟਿਕ ਬਰਾਮਦ ਕੀਤਾ ਗਿਆ।
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਕੀਤੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।