21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਟੀਮ ਨੂੰ ਵਧਾਈ

ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਸਕੱਤਰ ਐਡਵੋਕੇਟ ਸੁਰਿੰਦਰ ਪਾਲ ਸਿੰਘ ਤਿੰਨਾ ਨੇ ਆਪਣੀ ਟੀਮ ਸਮੇਤ ਅਬੋਹਰ ਪਹੁੰਚ ਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਬਾਰ ਐਸੋਸੀਏਸ਼ਨ ਦੇ ਚੌਥੀ ਵਾਰ ਪ੍ਰਧਾਨ ਚੁਣੇ ਗਏ ਅਮਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਨੂੰ ਬੁਕੇ ਭੇਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ।

ਅਜੀਤ ਡੈਸਕ 21-09-2026
ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਸਕੱਤਰ ਐਡਵੋਕੇਟ ਸੁਰਿੰਦਰ ਪਾਲ ਸਿੰਘ ਤਿੰਨਾ ਨੇ ਆਪਣੀ ਟੀਮ ਸਮੇਤ ਅਬੋਹਰ ਪਹੁੰਚ ਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਬਾਰ ਐਸੋਸੀਏਸ਼ਨ ਦੇ ਚੌਥੀ ਵਾਰ ਪ੍ਰਧਾਨ ਚੁਣੇ ਗਏ ਅਮਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਨੂੰ ਬੁਕੇ ਭੇਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਐਡਵੋਕੇਟ ਸੁਰਿੰਦਰ ਪਾਲ ਸਿੰਘ ਤਿੰਨਾ ਤੇ ਉਨ੍ਹਾਂ ਦੀ ਟੀਮ ਵਲੋਂ ਬਾਰ ਐਸੋਸੀਏਸ਼ਨ ਅਬੋਹਰ ਦੀ ਸਮੁੱਚੀ ਕਾਰਜਕਾਰਨੀ ਦਾ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਵਾਇਆ ਗਿਆ। ਉਨ੍ਹਾਂ ਨਵੀਂ ਚੁਣੀ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਦੇ ਲੰਬੇ ਤਜਰਬੇ ਤੇ ਅਗਵਾਈ ਹੇਠ ਬਾਰ ਐਸੋਸੀਏਸ਼ਨ ਵਕੀਲ ਭਾਈਚਾਰੇ ਦੀ ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਬਾਰ ਐਸੋਸੀਏਸ਼ਨ ਦੀ ਸਮੁੱਚੀ ਕਾਰਜਕਾਰਨੀ ਇਕੋ ਟੀਮ ਦੇ ਰੂਪ ਵਿਚ ਚੁਣੀ ਗਈ ਹੈ, ਜਿਸ ਨਾਲ ਕਾਰਜਕਾਰਨੀ ਦੇ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਨਵੀਂ ਕਾਰਜਕਾਰਨੀ ਬਾਰ ਤੇ ਬੈਂਚ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਅਬੋਹਰ ਦੇ ਵਕੀਲਾਂ ਦੀ ਭਲਾਈ ਤੇ ਪੇਸ਼ੇਵਾਰ ਹਿਤਾਂ ਲਈ ਵੀ ਉਸਾਰੂ ਕਦਮ ਚੁੱਕੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਸਾਬਕਾ ਸਕੱਤਰ ਅੰਮ੍ਰਿਤ ਪਾਲ ਸਿੰਘ ਤਿੰਨਾ, ਸੁਨੀਲ ਕੜਵਾਸਰਾ, ਕੰਵਲਜੀਤ ਸਿੰਘ ਸਿੱਧੂ, ਸੰਦੀਪ ਸਾਪਲਾ, ਆਸ਼ੀਸ਼ ਪੂਨੀਆ, ਸੂਰਿਆ ਪ੍ਰਕਾਸ਼ ਝਾਂਜੜੀਆ, ਵਰਿੰਦਰ ਭਾਟੀ, ਅਨੀਸ਼ ਬਿਸ਼ਨੋਈ, ਵਿਕਾਸ ਕੌਸ਼ਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਕੈਂਟ ’ਚ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।