11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਜ਼ੋਰਾਂ ’ਤੇ- ਵਰਪਾਲ

ਮੱਖੂ, 10 ਅਕਤੂਬਰ (ਵਰਿੰਦਰ ਮਨਚੰਦਾ)- ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੁੱਖ ਮੰਡੀ ਅਤੇ ਸਬ ਯਾਰਡਾਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 9 ਅਕਤੂਬਰ ਤੱਕ ਕੁੱਲ 18,235 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।

ਅਜੀਤ ਡੈਸਕ 11-10-2026
ਮੱਖੂ, 10 ਅਕਤੂਬਰ (ਵਰਿੰਦਰ ਮਨਚੰਦਾ)- ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੁੱਖ ਮੰਡੀ ਅਤੇ ਸਬ ਯਾਰਡਾਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 9 ਅਕਤੂਬਰ ਤੱਕ ਕੁੱਲ 18,235 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਪਨਗਰੇਨ ਵਲੋਂ 3,000 ਕੁਇੰਟਲ, ਮਾਰਕਫੈੱਡ ਵਲੋਂ 7,560 ਕੁਇੰਟਲ, ਵੇਅਰਹਾਊਸ ਵਲੋਂ 5,360 ਕੁਇੰਟਲ ਤੇ ਪਨਸਪ ਵਲੋਂ 2,315 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੱਖੂ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਵਿਚ ਖ਼ਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਚੇਅਰਮੈਨ ਵਰਪਾਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੱਖੂ ਅਧੀਨ ਕੁੱਲ 12 ਮੰਡੀਆਂ ਹਨ ਜਿੰਨਾਂ ਵਿਚ ਮੁੱਖ ਦਾਣਾ ਮੰਡੀ ਮੱਖੂ ਤੋਂ ਇਲਾਵਾ ਵਿੰਝੋਕੇ (ਕੁਤਬਪੁਰਾ), ਸ਼ੀਹਾਂ ਪਾੜੀ, ਬਹਿਕ ਪਛਾੜੀਆਂ, ਲੋਹਕੇ ਕਲਾਂ, ਠੱਠਾ ਸਾਹਿਬ, ਵਲਾਇਤ ਸ਼ਾਹ ਵਾਲਾ, ਬਾਹਰ ਵਾਲੀ, ਜੋਗੇ ਵਾਲਾ, ਅਮੀਰ ਸ਼ਾਹ ਵਾਲਾ, ਪੀਰ ਮੁਹੰਮਦ ਤੇ ਬੁਰਜ ਮੁਹੰਮਦ ਸ਼ਾਹ ਸ਼ਾਮਲ ਹਨ। ਇਨ੍ਹਾਂ ਸਾਰੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਤਿਆਰ ਕਰਕੇ ਹੀ ਮੰਡੀਆਂ ਵਿਚ ਲਿਆਉਣ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਸੁੱਖ ਸੰਧੂ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਦਕੀ ਵਿਖੇ ਭਾਜਪਾ ਦੀ ਸੰਗਠਨਾਤਮਕ ਮੀਟਿੰਗ, ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਗੁਰਦਾਸ ਸਿੰਘ ਖੋਸਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।