31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰੈੱਡ ਰੋਜ਼ ਰਨਰਜ਼ ਗਰੁੱਪ ਵਲੋਂ ਮੈਰਾਥਨ ਦੌੜ ਕਰਵਾਈ

ਜ਼ੀਰਾ, 30 ਅਗਸਤ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਚਲਦਿਆਂ ਪਿੰਡ ਵਾੜਾ ਪੋਹ ਪਿੰਡ ਦੀ ਰੈੱਡ ਰੋਜ਼ ਰਨਰਜ ਗਰੁੱਪ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲੀ ਯੂਥ ਮੈਰਾਥਨ ਦੌੜ ਕਰਵਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਦੌੜ ਵਿਚ 150 ਦੇ ਕਰੀਬ ਨੌਜਵਾਨਾਂ ਬੱਚਿਆਂ ਨੇ ਭਾਗ ਲਿਆ।

ਅਜੀਤ ਡੈਸਕ 31-08-2026
ਜ਼ੀਰਾ, 30 ਅਗਸਤ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਚਲਦਿਆਂ ਪਿੰਡ ਵਾੜਾ ਪੋਹ ਪਿੰਡ ਦੀ ਰੈੱਡ ਰੋਜ਼ ਰਨਰਜ ਗਰੁੱਪ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲੀ ਯੂਥ ਮੈਰਾਥਨ ਦੌੜ ਕਰਵਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਦੌੜ ਵਿਚ 150 ਦੇ ਕਰੀਬ ਨੌਜਵਾਨਾਂ ਬੱਚਿਆਂ ਨੇ ਭਾਗ ਲਿਆ। 10 ਕਿਲੋਮੀਟਰ ਦੀ ਦੌੜ ਪਿੰਡ ਦੇ ਮੁੱਖ ਮੰਤਰੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਜ਼ੀਰਾ ਦੇ ਸ਼ੇਰਾਂ ਵਾਲਾ ਚੌਂਕ ਤੋਂ ਪਿੰਡ ਦੇ ਸਟੇਡੀਅਮ ਵਿਚ ਸਮਾਪਤ ਹੋਈ ਜਦਕਿ ਪੰਜ ਕਿਲੋਮੀਟਰ ਦੀ ਦੌੜ ਸ਼ੇਰਾਂ ਵਾਲਾ ਚੌਕ ਤੋਂ ਸ਼ੁਰੂ ਹੋ ਕੇ ਪਿੰਡ ਦੇ ਸਟੇਡੀਅਮ ਤੱਕ ਕਰਵਾਈ ਗਈ। ਇਸ ਦੌਰਾਨ 10 ਕਿਲੋਮੀਟਰ ਦੌੜ ਵਿਚ ਲੜਕਿਆਂ ਵਿਚ ਗੁਰਪ੍ਰੀਤ ਸਿੰਘ ਤਲਵੰਡੀ ਜੱਲੇ ਖਾਂ ਨੇ ਪਹਿਲਾ ਅਨਮੋਲ ਸਿੰਘ ਵਾੜਾ ਪੋਹਵਿੰਡ ਨੇ ਦੂਜਾ ਅਤੇ ਨਿਸ਼ਾਨ ਸਿੰਘ ਵਾੜਾ ਪੋਹਵਿੰਡ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜ ਕਿਲੋਮੀਟਰ ਦੌੜ ਵਿਚ ਅਰਸ਼ਦੀਪ ਸਿੰਘ ਨੇ ਪਹਿਲਾਂ ਊਮਵੀਰ ਸਿੰਘ ਨੇ ਦੂਜਾ ਅਤੇ ਮਨਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਲੜਕੀਆਂ ਵਿਚ 10 ਕਿਲੋਮੀਟਰ ਦੌੜ ਵਿਚ ਰਜਵੰਤ ਕੌਰ ਚੰਡੀਗੜ੍ਹ ਨੇ ਪਹਿਲਾ ਇੰਦਰਜੀਤ ਕੌਰ ਪੰਡੋਰੀ ਜੱਟਾਂ ਨੇ ਦੂਜਾ ਸਥਾਨ ਹਾਸਲ ਕੀਤਾ। ਪੰਜ ਕਿਲੋਮੀਟਰ ਵਿਚ ਖੁਸ਼ਪ੍ਰੀਤ ਕੌਰ ਤਲਵੰਡੀ ਜੱਲੇ ਖਾਂ ਨੇ ਪਹਿਲਾ ਜਸਨੀਤ ਕੌਰ ਨੇ ਦੂਜਾ ਅਤੇ ਰੱਜੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਕਲੱਬ ਵਲੋਂ ਫਰੂਟ ਤਕਸੀਮ ਕੀਤੇ ਗਏ ਇਸ ਮੌਕੇ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਵਿਸ਼ੇਸ਼ ਤੌਰ ’ਤੇ ਪਹੁੰਚੇ ਕਲੱਬ ਪ੍ਰਧਾਨ ਰਿਟਾਇਰਡ ਲੈਕਚਰਾਰ ਬਲਵਿੰਦਰ ਸਿੰਘ ਨਾਲ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਤਕਸੀਮ ਕੀਤੇ। ਇਸ ਮੌਕੇ ਪਿੰਡ ਦੇ ਪਤਵੰਤੇ ਅਤੇ ਕਲੱਬ ਮੈਂਬਰ ਵਰਿੰਦਰ ਸਿੰਘ, ਵਿਜੇ ਸੈਕਟਰੀ,ਐਡਵੋਕੇਟ ਪ੍ਰਿੰਸਜੋਤ ਸਿੰਘ, ਸਰਪੰਚ ਰਵਿੰਦਰ ਸਿੰਘ, ਦਲਜੀਤ ਸਿੰਘ ਅਵਾਨ, ਸਰਪੰਚ ਸ਼ਮਸ਼ੇਰ ਸਿੰਘ ਮੀਹਾਂ ਸਿੰਘ ਵਾਲਾ, ਹਰਵਿੰਦਰ ਸਿੰਘ, ਸਤਨਾਮ ਸਿੰਘ ਮੈਂਬਰ, ਹਰਜਿੰਦਰ ਸਿੰਘ ਜਿੰਟਾ ਪ੍ਰਧਾਨ ,ਕੈਪਟਨ ਜਸਵੰਤ ਸਿੰਘ, ਸਰਪੰਚ ਸੁਖਚੈਨ ਸਿੰਘ ਅਵਾਨ ,ਹਰਪ੍ਰੀਤ ਸਿੰਘ, ਗੁਰਚਰਨ ਨੂਰਪੁਰ ਆਦਿ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸ਼ੇਰਾਂ ਵਾਲਾ ਚੌਂਕ ਵਿਚ ਗੁਰਪਿੰਦਰ ਸਿੰਘ ਹਰਤਨ ਲੈਬ ਜ਼ੀਰਾ ਅਤੇ ਰਸਤੇ ਵਿਚ ਅਮਬਰੋਜ਼ੀਅਲ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਦੀ ਅਗਵਾਈ ਹੇਠ ਐਨ.ਸੀ.ਸੀ ਟੀਚਰ ਸੰਜੇ ਸਿੰਘ ਅਤੇ ਰੇਨੂਕਾ ਸਿੰਘ ਠਾਕੁਰ ਵਲੋਂ ਦੌੜ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪਾਣੀ ਦੀਆਂ ਬੋਤਲਾਂ ਵੀ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀਆਂ ਮੈਰਾਥਨ ਦੌੜਾਂ ਕਰਵਾਈਆਂ ਜਾਣਗੀਆਂ।
ਪਿਛਲੀ ਖ਼ਬਰ ਰੇਜੀਨਾ ਜੋਨਸ ਬਨਾਮ ਦੀਪਕ ਵਿਚ ਬਜ਼ੁਰਗ ਔਰਤ ਰੇਜੀਨਾ ਜੋਨਸ ਦੇ ਹੱਕ ਵਿਚ ਅਦਾਲਤ ਦਾ ਫ਼ੈਸਲਾ ਮਾਮਲਾ-ਬੰਗਲਾ ਨੰਬਰ 12-ਪੀ ਅਧ... ਅਗਲੀ ਖ਼ਬਰ ਸਬਸਿਡੀ ਲੋਨ ਦੇ ਨਾਮ ’ਤੇ 11.50 ਲੱਖ ਦੀ ਠੱਗੀ, ਸਾਈਬਰ ਕ੍ਰਾਈਮ ਥਾਣੇ ’ਚ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।