ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ-2 ਦੀ ਬੈਠਕ, ਕੋਰ ਕਮੇਟੀ ਦਾ ਵਿਸਤਾਰ
ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਬਠਿੰਡਾ ਬਲਾਕ-2 ਦੀ ਮਹੀਨਾਵਾਰ ਬੈਠਕ ਸਥਾਨਕ ਟੀਚਰਜ਼ ਹੋਮ ਵਿਖੇ ਬਲਾਕ ਪ੍ਰਧਾਨ ਡਾ. ਰੇਸ਼ਮ ਸੰਧੂ ਦੀ ਅਗਵਾਈ ਹੇਠ ਹੋਈ।
ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਬਠਿੰਡਾ ਬਲਾਕ-2 ਦੀ ਮਹੀਨਾਵਾਰ ਬੈਠਕ ਸਥਾਨਕ ਟੀਚਰਜ਼ ਹੋਮ ਵਿਖੇ ਬਲਾਕ ਪ੍ਰਧਾਨ ਡਾ. ਰੇਸ਼ਮ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਡਾ. ਰੇਸ਼ਮ ਸੰਧੂ ਨੇ ਕਿਹਾ ਕਿ ਜਥੇਬੰਦੀ ਦੀ ਏਕਤਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਐਸੋਸੀਏਸ਼ਨ ਦੇ ਨਿਯਮਾਂ ਅਤੇ ਮਰਿਆਦਾ ਦੀ ਪਾਲਣਾ ਕਰੇ। ਇਸ ਮੌਕੇ ਬਲਾਕ ਕਮੇਟੀ ਵਿਚ ਫੇਰਬਦਲ ਕਰਦਿਆਂ ਡਾ. ਹੈਪੀ ਕਲੇਰ ਨੂੰ ਬਲਾਕ ਮੀਤ ਪ੍ਰਧਾਨ, ਡਾ. ਬਲਦੇਵ ਰਤਨ ਨੂੰ ਜਨਰਲ ਸਕੱਤਰ, ਡਾ. ਹਰਵਿੰਦਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੂੰ ਵਿਸ਼ੇਸ਼ ਸਲਾਹਕਾਰ, ਡਾ. ਅਵਤਾਰ ਸਿੰਘ ਨੂੰ ਕਾਰਜਕਾਰੀ ਮੈਨੇਜਰ ਅਤੇ ਡਾ. ਅਮਨ ਸੰਧੂ ਨੂੰ ਸਹਾਇਕ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਤਿੰਨ ਨਵੇਂ ਮੈਂਬਰਾਂ ਨੂੰ ਵੀ ਜਥੇਬੰਦੀ ਵਿਚ ਸ਼ਾਮਲ ਕੀਤਾ ਗਿਆ। ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਡਾ. ਮਨਪ੍ਰੀਤ ਢੱਲਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਅਤੇ ਤਜਰਬਾ ਸਰਟੀਫਿਕੇਟ ਦੇ ਕੇ ਮਾਨਤਾ ਦੇਣ ਸਬੰਧੀ ਸਰਕਾਰ ਦਾ ਹਾਂ-ਪੱਖੀ ਰਵੱਈਆ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੂਬਾ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ ਅਤੇ ਬਠਿੰਡਾ ਜ਼ਿਲ੍ਹੇ ਦੇ ਲਗਭਗ ਸਾਰੇ ਬਲਾਕਾਂ ਦੇ ਫਾਰਮ ਸਬੰਧਿਤ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਡਾ. ਮਨੀਸ਼ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਬਲਾਕ ਚੇਅਰਮੈਨ ਡਾ. ਮਨੋਹਰ ਪਵਾਰ, ਬਲਾਕ ਸੈਕਟਰੀ ਡਾ. ਐਚ.ਐਸ. ਕਲੇਰ, ਬਲਾਕ ਉਪ ਪ੍ਰਧਾਨ ਡਾ. ਅਵਤਾਰ ਮਾਨ, ਬਲਾਕ ਪ੍ਰੈੱਸ ਸਕੱਤਰ ਡਾ. ਮੁਕੇਸ਼ ਸ਼ਰਮਾ, ਬਲਾਕ ਸਰਪ੍ਰਸਤ ਡਾ. ਅਵਤਾਰ ਬਰਾੜ, ਖ਼ਜ਼ਾਨਚੀ ਡਾ. ਰਾਜਵਿੰਦਰ ਗਰੇਵਾਲ, ਸਹਾਇਕ ਖ਼ਜ਼ਾਨਚੀ ਡਾ. ਯਾਦਵਿੰਦਰ ਸਿੰਘ ਸਮੇਤ ਸਮੂਹ ਬਲਾਕ ਮੈਂਬਰ ਹਾਜ਼ਰ ਸਨ।