13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕੌਮੀ ਗਤਕਾ ਚੈਂਪੀਅਨਸ਼ਿਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ 9 ਸੋਨ ਤਗਮੇ

ਤਲਵੰਡੀ ਸਾਬੋ, 12 ਅਕਤੂਬਰ (ਰਵਜੋਤ ਸਿੰਘ ਰਾਹੀ)-ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੰਮੂ-ਕਸ਼ਮੀਰ ਦੇ ਸ਼ੇਰੇ ਕਸ਼ਮੀਰ ਸਟੇਡੀਅਮ, ਸ਼੍ਰੀਨਗਰ ਵਿਖੇ ਕਰਵਾਈ ਗਈ 10ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗਤਕਾ ਖਿਡਾਰੀਆਂ ਨੇ 9 ਸੋਨ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ਸਦਕਾ ਪੰਜਾਬ ਦੀ ਟੀਮ ਨੇ 182 ਅੰਕਾਂ ਨਾਲ ਓਵਰ-ਆਲ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ ।

ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਚਾਂਸਲਰ ਗੁਰਲਾਭ ਸਿੰਘ ਤੇ ਹੋਰ ਅਧਿਕਾਰੀ। ਤਸਵੀਰ: ਰਾਹੀ 13-10-2026
ਤਲਵੰਡੀ ਸਾਬੋ, 12 ਅਕਤੂਬਰ (ਰਵਜੋਤ ਸਿੰਘ ਰਾਹੀ)-ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੰਮੂ-ਕਸ਼ਮੀਰ ਦੇ ਸ਼ੇਰੇ ਕਸ਼ਮੀਰ ਸਟੇਡੀਅਮ, ਸ਼੍ਰੀਨਗਰ ਵਿਖੇ ਕਰਵਾਈ ਗਈ 10ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗਤਕਾ ਖਿਡਾਰੀਆਂ ਨੇ 9 ਸੋਨ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ਸਦਕਾ ਪੰਜਾਬ ਦੀ ਟੀਮ ਨੇ 182 ਅੰਕਾਂ ਨਾਲ ਓਵਰ-ਆਲ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ । ਜਦ ਕਿ 91 ਅੰਕਾਂ ਨਾਲ ਦਿੱਲੀ ਫਸਟ ਰਨਰ-ਅੱਪ ਅਤੇ 63 ਅੰਕਾਂ ਨਾਲ ਚੰਡੀਗੜ੍ਹ ਦੀ ਟੀਮ ਸੈਕਿੰਡ ਰਨਰ-ਅੱਪ ਬਣੀ। ਇਸ ਪ੍ਰਾਪਤੀ ’ਤੇ ਚਾਂਸਲਰ ਗੁਰਲਾਭ ਸਿੰਘ ਸਿੱਧੂ, ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਡਾਇਰੈਕਟਰ ਕੈਂਪਸ ਹਰਜਸਪਾਲ ਸਿੰਘ ਸਿੱਧੂ ਤੇ ਹੋਰਨਾਂ ’ਵਰਸਿਟੀ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਉਜਵੱਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਭੇਟ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਚਾਂਸਲਰ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬੀ ਅਮੀਰ ਵਿਰਸੇ ਨੂੰ ਭਾਰਤ ਦੇ ਘਰ-ਘਰ ਵਿੱਚ ਪਹੁੰਚਾਇਆ ਹੈ। ਵਾਈਸ ਚਾਂਸਲਰ ਡਾ. ਸਿੰਘ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਯੋਗ ਅਗਵਾਈ, ਗੱਤਕਾ ਕੋਚ ਹਰਜਿੰਦਰ ਸਿੰਘ ਕਿਲੀ ਅਤੇ ਹਰਮਨਪ੍ਰੀਤ ਕੌਰ ਦੀ ਮਿਹਨਤ ਸਿਰ ਬੰਨਿਆ। ਡਾਇਰੈਕਟਰ ਖੇਡਾਂ ਡਾ. ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ 18 ਟੀਮਾਂ ਦੇ 490 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿਚ ’ਵਰਸਿਟੀ ਦੇ ਖਿਡਾਰੀ ਅਮਨਜੋਤ ਸਿੰਘ, ਅੰਗਦਜੋਤ ਸਿੰਘ, ਤੇਜ ਪ੍ਰਤਾਪ ਸਿੰਘ ਤੇ ਗੁਰਸੇਵਕ ਸਿੰਘ ਨੇ ਅੰਡਰ-25 ਦੇ ਸਿੰਗਲ ਸੋਟੀ ਟੀਮ ਇਵੈਂਟ ਵਿਚ ਸੋਨ, ਗੁਰਸੇਵਕ ਸਿੰਘ ਨੇ ਵਿਅਕਤੀਗਤ ਸਿੰਗਲ ਸੋਟੀ ਇਵੈਂਟ ਵਿਚ ਸੋਨ, ਮਨਜੀਤ ਸਿੰਘ ਨੇ ਅੰਡਰ-25 ਵਿਅਕਤੀਗਤ ਫਰੀ ਸੋਟੀ ਇੰਵੈਂਟ ਵਿਚ ਸੋਨ, ਅਕਾਸ਼ਦੀਪ ਸਿੰਘ ਨੇ ਅੰਡਰ-25 ਟੀਮ ਡੈਮੋ ਇੰਵੈਂਟ ਵਿਚ ਗੋਲਡ, ਸੁਮਨਦੀਪ ਕੌਰ ਨੇ ਸਿੰਗਲ ਸੋਟੀ ਅੰਡਰ-25 ਵਿਅਕਤੀਗਤ ਇੰਵੈਂਟ ਵਿਚ ਸੋਨ, ਆਰਤੀ ਨੇ ਅੰਡਰ-30 ਸਿੰਗਲ ਸੋਟੀ ਵਿਅਕਤੀਗਤ ਇੰਵੈਂਟ ਵਿਚ ਸੋਨ, ਸੁਖਵੀਰ ਕੌਰ ਨੇ ਅੰਡਰ-30 ਫਰੀ ਸੋਟੀ ਵਿਅਕਤੀਗਤ ਇੰਵੈਂਟ ਵਿਚ ਗੋਲਡ, ਅਰਸ਼ਦੀਪ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਜਿੰਦਰ ਕੌਰ, ਭੁਪਿੰਦਰ ਕੌਰ ਤੇ ਹੁਸਨਪ੍ਰੀਤ ਕੌਰ ਦੀ ਟੀਮ ਨੇ ਡੈਮੋ ਇੰਵੈਂਟ ਵਿਚ ਸੋਨ ਤਗਮਾ ਜਿੱਤਿਆ।
ਪਿਛਲੀ ਖ਼ਬਰ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ 18ਵਾਂ ਰਾਸ਼ਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗ੍ਰਾਂਟਾਂ ਦੀ ਅਦਾਇਗੀ ਨਾ ਹੋਣ ਕਾਰਨ ਸਰਕਾਰੀ ਸਕੂਲਾਂ ਦੇ ਮੁਖੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।