20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਵਲੋਂ 14ਵਾਂ ਵਿਸ਼ਾਲ ਸਾਲਾਨਾ ਜਾਗਰਣ ਕਰਵਾਇਆ

ਮਹਿਰਾਜ, 19 ਸਤੰਬਰ (ਸੁਖਪਾਲ ਮਹਿਰਾਜ)- ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵੱਲੋਂ ਸਮੂਹ ਨਗਰ ਨਿਵਾਸੀਆਂ, ਵੱਖ-ਵੱਖ ਸੰਸਥਾਵਾਂ, ਖੇਡ ਕਲੱਬਾਂ, ਨਗਰ ਪੰਚਾਇਤ ਮਹਿਰਾਜ ਅਤੇ ਕਾਵੜ ਸੰਘ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਸਾਲਾਨਾ ਜਾਗਰਣ ਅਤੇ ਮੇਲਾ ਮੁੱਖ ਕੋਟਲੀ ਬਾਜ਼ਾਰ ਚੌਕ ਮਹਿਰਾਜ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਸੰਤ ਨਰੈਣ ਗਿਰੀ ਜੀ ਤ੍ਰਿਵੈਣੀ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।

ਅਜੀਤ ਡੈਸਕ 20-09-2026
ਮਹਿਰਾਜ, 19 ਸਤੰਬਰ (ਸੁਖਪਾਲ ਮਹਿਰਾਜ)- ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵੱਲੋਂ ਸਮੂਹ ਨਗਰ ਨਿਵਾਸੀਆਂ, ਵੱਖ-ਵੱਖ ਸੰਸਥਾਵਾਂ, ਖੇਡ ਕਲੱਬਾਂ, ਨਗਰ ਪੰਚਾਇਤ ਮਹਿਰਾਜ ਅਤੇ ਕਾਵੜ ਸੰਘ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਸਾਲਾਨਾ ਜਾਗਰਣ ਅਤੇ ਮੇਲਾ ਮੁੱਖ ਕੋਟਲੀ ਬਾਜ਼ਾਰ ਚੌਕ ਮਹਿਰਾਜ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਸੰਤ ਨਰੈਣ ਗਿਰੀ ਜੀ ਤ੍ਰਿਵੈਣੀ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਮਹਿਰਾਜ, ਵਿਧਾਇਕ ਦੇ ਪੀ.ਏ. ਸੁੱਖੀ ਮੱਲੂਆਣਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਯੋਧਾ ਮਹਿਰਾਜ ਸਮੇਤ ਸਮੁੱਚੀ ਟੀਮ, ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਬਿੱਟੀ, ਨੀਰਜ ਚੌਧਰੀ, ਪ੍ਰਧਾਨ ਮਨੀਸ਼ ਕੁਮਾਰ ਨੇ ਵੀ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੌਰਾਨ ਗਾਇਕ ਦਿਲਜਾਨ ਸਿੱਧੂ, ਅਮਨ ਵਰਮਾ ਅਤੇ ਨੀਟੂ ਫੂਲ ਵੱਲੋਂ ਪੇਸ਼ ਕੀਤੀਆਂ ਭੇਟਾਂ ਨੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਜਾਗਰਣ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲੇ ਐਡਵੋਕੇਟ ਮੋਹਿਤ ਗੁਪਤਾ, ਟੇਕ ਚੰਦ ਟਿੰਕੂ, ਅੰਮ੍ਰਿਤਪਾਲ ਟਿੰਪੀ, ਲਖਵਿੰਦਰ ਸਿੰਘ, ਗੁਰਪ੍ਰੀਤ ਗੋਲਡੀ ਮੋਡਰਨ ਜਵੈਲਰੀ, ਡਾ. ਵਿਕਾਸ ਸਿੰਗਲਾ ਹਸਪਤਾਲ ਰਾਮਪੁਰਾ ਅਤੇ ਸੁਰਿੰਦਰ ਕੁਮਾਰ ਟਹਾਣਾ ਨੇ ਪਰਿਵਾਰ ਸਮੇਤ ਹਾਜ਼ਰੀ ਭਰੀ। ਇਸ ਮੌਕੇ ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਵਲੋਂ ਸਮਾਗਮ ਵਿਚ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਦੇ ਮੈਂਬਰਾਂ ਨੇ ਜਾਗਰਣ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਸਥਾਵਾਂ, ਖੇਡ ਕਲੱਬਾਂ, ਦਾਨੀ ਸੱਜਣਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਅਤੇ ‘ਆਪ’ ਚੋਣਾਂ ਤੋਂ ਪਹਿਲਾਂ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ-ਮਹਿਰਾਜ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਯੂਥ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਮਰਨਜੀਤ ਔਲਖ ਵਲੋਂ ਸਰਗਰਮੀਆਂ ਤੇਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।