ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਦਲ (ਬ) ਨੇ ਭਾਗੀਵਾਂਦਰ ਤੋਂ ਆਰੰਭੀ ਡੋਰ-ਟੂ-ਡੋਰ ਮੁਹਿੰਮ
ਤਲਵੰਡੀ ਸਾਬੋ, 6 ਅਕਤੂਬਰ (ਰਣਜੀਤ ਸਿੰਘ ਰਾਜੂ): ਅਕਾਲੀ ਸਰਕਾਰਾਂ ਸਮੇਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦੀ ਸਥਿੱਤੀ ਦੇ ਨਾਲ ਨਾਲ ਲੋਕ ਭਾਵਨਾਵਾਂ ਦੀ ਨਬਜ਼ ਪਛਾਣਨ ਦੇ ਮਕਸਦ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਮੁਤਾਬਿਕ ਸੂਬੇ ਭਰ ਚ ਅੱਜ ਪਾਰਟੀ ਵਲੋਂ ਆਰੰਭੀ ਡੋਰ ਟੂ ਡੋਰ ਮੁਹਿੰਮ ਦਾ ਹਲਕਾ ਤਲਵੰਡੀ ਸਾਬੋ ’ਚ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਪਿੰਡ ਭਾਗੀਵਾਂਦਰ ਤੋਂ ਜ਼ੋਰ ਸ਼ੋਰ ਨਾਲ ਆਗਾਜ਼ ਕੀਤਾ। ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਬਣਾਉਣ ਅਤੇ ਸੱਤਾ ਧਿਰ ਦੀਆਂ ਨਾਕਾਮੀਆਂ ਸੰਬੰਧੀ ਪੱਤਰ ਸੌਂਪਣ ਤੋਂ ਬਾਅਦ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕੀਤੇ ਜਾਣ ਵਾਲੇ ਸੁਝਾਵਾਂ ਸੰਬੰਧੀ ਫਾਰਮ ਭਰਵਾਉਣ ਉਪਰੰਤ ਗੱਲਬਾਤ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਮੁਹਿੰਮ ਤਹਿਤ ਅਸੀਂ ਸੂਬੇ ਦੀ ‘ ਆਪ’ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ’ਚ ਫ਼ੇਲ੍ਹ ਰਹਿਣ, ਅਮਨ ਕਾਨੂੰਨ ਦੀ ਸਥਿੱਤੀ ਸੰਭਾਲਣ ’ਚ ਅਸਫਲ ਰਹਿਣ ਸਮੇਤ 17 ਨਾਕਾਮੀਆਂ ਸੰਬੰਧੀ ਜਾਣੂੰ ਕਰਵਾਉਂਦਾ ਪਰਚਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਤੇ ਨਾਲ ਹੀ ਲੋਕਾਂ ਤੋਂ ਭਵਿੱਖ ’ਚ ਪੰਜਾਬ ਦੇ ਹਿਤਾਂ ਜਾਂ ਲੋਕ ਭਲਾਈ ਸੰਬੰਧੀ ਹੋਰ ਕਾਰਜ ਸ਼ੁਰੂ ਕਰਨ ਸੰਬੰਧੀ ਸੁਝਾਅ ਪੱਤਰ ’ਤੇ ਦਸਤਖ਼ਤ ਵੀ ਕਰਵਾਏ ਜਾ ਰਹੇ ਹਨ।
ਡ
ਡੋਰ-ਟੂ-ਡੋਰ ਮੁਹਿੰਮ ਦੇ ਮੰਤਵ ਤੋਂ ਲੋਕਾਂ ਨੂੰ ਜਾਣੂੰ ਕਰਵਾਉਂਦੇ ਰਵੀਪ੍ਰੀਤ ਸਿੱਧੂ।
07-10-2026
ਤਲਵੰਡੀ ਸਾਬੋ, 6 ਅਕਤੂਬਰ (ਰਣਜੀਤ ਸਿੰਘ ਰਾਜੂ): ਅਕਾਲੀ ਸਰਕਾਰਾਂ ਸਮੇਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦੀ ਸਥਿੱਤੀ ਦੇ ਨਾਲ ਨਾਲ ਲੋਕ ਭਾਵਨਾਵਾਂ ਦੀ ਨਬਜ਼ ਪਛਾਣਨ ਦੇ ਮਕਸਦ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਮੁਤਾਬਿਕ ਸੂਬੇ ਭਰ ਚ ਅੱਜ ਪਾਰਟੀ ਵਲੋਂ ਆਰੰਭੀ ਡੋਰ ਟੂ ਡੋਰ ਮੁਹਿੰਮ ਦਾ ਹਲਕਾ ਤਲਵੰਡੀ ਸਾਬੋ ’ਚ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਪਿੰਡ ਭਾਗੀਵਾਂਦਰ ਤੋਂ ਜ਼ੋਰ ਸ਼ੋਰ ਨਾਲ ਆਗਾਜ਼ ਕੀਤਾ। ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਬਣਾਉਣ ਅਤੇ ਸੱਤਾ ਧਿਰ ਦੀਆਂ ਨਾਕਾਮੀਆਂ ਸੰਬੰਧੀ ਪੱਤਰ ਸੌਂਪਣ ਤੋਂ ਬਾਅਦ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕੀਤੇ ਜਾਣ ਵਾਲੇ ਸੁਝਾਵਾਂ ਸੰਬੰਧੀ ਫਾਰਮ ਭਰਵਾਉਣ ਉਪਰੰਤ ਗੱਲਬਾਤ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਮੁਹਿੰਮ ਤਹਿਤ ਅਸੀਂ ਸੂਬੇ ਦੀ ‘ ਆਪ’ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ’ਚ ਫ਼ੇਲ੍ਹ ਰਹਿਣ, ਅਮਨ ਕਾਨੂੰਨ ਦੀ ਸਥਿੱਤੀ ਸੰਭਾਲਣ ’ਚ ਅਸਫਲ ਰਹਿਣ ਸਮੇਤ 17 ਨਾਕਾਮੀਆਂ ਸੰਬੰਧੀ ਜਾਣੂੰ ਕਰਵਾਉਂਦਾ ਪਰਚਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਤੇ ਨਾਲ ਹੀ ਲੋਕਾਂ ਤੋਂ ਭਵਿੱਖ ’ਚ ਪੰਜਾਬ ਦੇ ਹਿਤਾਂ ਜਾਂ ਲੋਕ ਭਲਾਈ ਸੰਬੰਧੀ ਹੋਰ ਕਾਰਜ ਸ਼ੁਰੂ ਕਰਨ ਸੰਬੰਧੀ ਸੁਝਾਅ ਪੱਤਰ ’ਤੇ ਦਸਤਖ਼ਤ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਮਾਈ ਭਾਗੋ ਸਾਈਕਲ ਵੰਡ ਯੋਜਨਾ, ਖੇਡ ਕਿੱਟਾਂ ਵੰਡਣ ਸਮੇਤ ਅਨੇਕਾਂ ਅਜਿਹੀਆਂ ਸਕੀਮਾਂ ਹਨ ਜੋ ਪਿਛਲੇ ਸਮੇਂ ’ਚ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਗਈਆਂ, ਪਰ ਅੱਜ ਦੇ ਸਮੇਂ ਉਹ ਜਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਜਾਂ ਬੰਦ ਹੋਣ ਕਿਨਾਰੇ ਹਨ। ਉਨ੍ਹਾਂ ਮੁਤਾਬਿਕ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ। ਉਨ੍ਹਾਂ ਨਾਲ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ, ਦਵਿੰਦਰ ਸਿੰਘ ਕੋਟਬਖਤੂ, ਜਸਵਿੰਦਰ ਸਿੰਘ ਜ਼ੈਲਦਾਰ, ਗੁਰਤੇਜ ਸਿੰਘ ਨਸੀਬਪੁਰਾ, ਚਰਨਾ ਸਿੰਘ ਭਾਗੀਵਾਂਦਰ, ਭਿੰਦਾ ਸਿੰਘ ਜੱਜਲ, ਹਰਮੋਹਿੰਦਰ ਸਿੰਘ, ਹਰਤਾਬਲ ਸਿੰਘ ਸੁੱਖੀ, ਮਨਜੀਤ ਭਾਗੀਵਾਂਦਰ, ਗੁਰਪ੍ਰੀਤ ਸਿੰਘ ਚੋਟੀਆ ਜਗਾ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਮੌਜੂਦ ਸਨ।