07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਅਕਾਲੀ ਦਲ ਨੇ ਵਿੱਢੀ ਮੁਹਿੰਮ

ਮੌੜ ਮੰਡੀ, 6 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਮੁਹਿੰਮ ਤਹਿਤ ਘਰ ਘਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਦੱਸਣ ਲਈ ਪੂਰੇ ਪੰਜਾਬ ਵਿਚ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਅੱਜ ਹਲਕਾ ਮੌੜ ਦੀ ਮੁਹਿੰਮ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਵੱਲੋਂ ਪਿੰਡ ਮਾਈਸਰਖਾਨਾ ਤੋਂ ਸ਼ੁਰੂ ਕੀਤੀ ਗਈ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਆਟਾ ਦਾਲ, ਪੈਨਸ਼ਨ ਸਕੀਮ, ਵਜੀਫਾ ਸਕੀਮ, ਮਾਈ ਭਾਗੋ ਵਿੱਦਿਆ ਸਕੀਮ, ਖੇਡ ਕਿੱਟਾਂ, ਤੀਰਥ ਯਾਤਰਾ ਸਕੀਮ, 2150 ਸੇਵਾ ਕੇਂਦਰ, ਦੋ ਹਜ਼ਾਰ ਮੁਫਤ ਦਵਾਈ ਕੇਂਦਰ, ਸਾਢੇ ਛੇ ਸੌ ਜਾਂਚ ਕੇਂਦਰ, ਆਰ ਓ ਸਕੀਮ, ਐਸ ਸੀ ਵਰਗ ਲਈ 5 ਮਰਲੇ ਦੇ ਪਲਾਂਟ ਆਦਿ ਜਨ ਕਲਿਆਣ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ ਪ੍ਰੰਤੂ ਕਾਂਗਰਸ ਅਤੇ ਆਮ ਆਦਮੀ ਦੀਆਂ ਸਰਕਾਰਾਂ ਨੇ ਸਾਰੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ ਹੈ।

ਪੰਜਾਬ ਬਚਾਓ ਮੁਹਿੰਮ ਤਹਿਤ ਘਰ ਘਰ ਜਾਗਰੂਕਤਾ ਫੈਲਾਉਣ ਲਈ ਹਲਕਾ ਮੌੜ ਅੰਦਰ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਜਨਮੇਜਾ ਸਿੰਘ ਸੇਖੋਂ। ਤਸਵੀਰ: ਕਮਾਲੂ 07-10-2026
ਮੌੜ ਮੰਡੀ, 6 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਮੁਹਿੰਮ ਤਹਿਤ ਘਰ ਘਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਦੱਸਣ ਲਈ ਪੂਰੇ ਪੰਜਾਬ ਵਿਚ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਅੱਜ ਹਲਕਾ ਮੌੜ ਦੀ ਮੁਹਿੰਮ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਵੱਲੋਂ ਪਿੰਡ ਮਾਈਸਰਖਾਨਾ ਤੋਂ ਸ਼ੁਰੂ ਕੀਤੀ ਗਈ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਆਟਾ ਦਾਲ, ਪੈਨਸ਼ਨ ਸਕੀਮ, ਵਜੀਫਾ ਸਕੀਮ, ਮਾਈ ਭਾਗੋ ਵਿੱਦਿਆ ਸਕੀਮ, ਖੇਡ ਕਿੱਟਾਂ, ਤੀਰਥ ਯਾਤਰਾ ਸਕੀਮ, 2150 ਸੇਵਾ ਕੇਂਦਰ, ਦੋ ਹਜ਼ਾਰ ਮੁਫਤ ਦਵਾਈ ਕੇਂਦਰ, ਸਾਢੇ ਛੇ ਸੌ ਜਾਂਚ ਕੇਂਦਰ, ਆਰ ਓ ਸਕੀਮ, ਐਸ ਸੀ ਵਰਗ ਲਈ 5 ਮਰਲੇ ਦੇ ਪਲਾਂਟ ਆਦਿ ਜਨ ਕਲਿਆਣ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ ਪ੍ਰੰਤੂ ਕਾਂਗਰਸ ਅਤੇ ਆਮ ਆਦਮੀ ਦੀਆਂ ਸਰਕਾਰਾਂ ਨੇ ਸਾਰੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ ਹੈ। ਅੱਜ ਦੇ ਸਮੇਂ ਵਿਚ ਇੰਨ੍ਹਾਂ ਸਰਕਾਰਾਂ ਨੇ ਚਿੱਟਾ ਸ਼ਰੇਆਮ ਕਰ ਦਿੱਤਾ ਹੈ, ਅਮਨ ਕਾਨੂੰਨ ਦੀ ਸਥਿਤੀ ਬਹੁਤ ਨਾਜ਼ੁਕ ਹੈ।ਅੱਜ ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੈ ਇਸ ਲਈ ਅਕਾਲੀ ਦਲ ਨੂੰ 2027 ਦੀਆਂ ਚੋਣਾਂ ਵਿਚ ਸੱਤਾ ਵਿਚ ਲਿਆਉਣਾ ਜਰੂਰੀ ਹੈ ਤਾਂ ਜੋ ਲੋਕ ਹਿੱਤ ਦੀਆਂ ਯੋਜਨਾਵਾਂ ਨੂੰ ਦੁਬਾਰਾ ਬਹਾਲ ਕੀਤਾ ਜਾ ਸਕੇ। ਇਸ ਮੌਕੇ ਹਰਵਿੰਦਰ ਸਿੰਘ ਕਾਕਾ ਬੁਰਜ, ਹਰਭਜਨ ਸਿੰਘ ਮਾਈਸਰਖਾਨਾ, ਰਾਜਵੰਤ ਸਿੰਘ ਕੋਟਭਾਰਾ,ਸੁਖਚੈਨ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਹਨੀ, ਹਰਜਸ ਸਿੰਘ ਘਸੋਖਾਨਾ, ਮਨਦੀਪ ਸਿੰਘ ਚਨਾਰਥਲ, ਯਾਦਵਿੰਦਰ ਸਿੰਘ ਜੈਮੀ ਪੀਰਕੋਟ, ਸੁਖਜੀਵਨ ਸਿੰਘ ਮਾਈਸਰਖਾਨਾ, ਜਸਪਾਲ ਸਿੰਘ ਕੋਟਭਾਰਾ, ਬਲਦੇਵ ਸਿੰਘ ਕੋਟਭਾਰਾ, ਜਗਸੀਰ ਸਿੰਘ ਕੋਟਭਾਰਾ, ਸੁਖਦੇਵ ਸਿੰਘ ਮਾਈਸਰਖਾਨਾ, ਰਾਜਦੀਪ ਸਿੰਘ ਕਾਲਾ ਚਾਉਕੇ, ਅਵਤਾਰ ਸਿੰਘ ਮਾਈਸਰਖਾਨਾ, ਮਹਿੰਦਰ ਸਿੰਘ ਮਾਈਸਰਖਾਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਠਿੰਡਾ ਦੀ ਦਾਣਾ ਮੰਡੀ ਵਿਖੇ ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਦਲ (ਬ) ਨੇ ਭਾਗੀਵਾਂਦਰ ਤੋਂ ਆਰੰਭੀ ਡੋਰ-ਟੂ-ਡੋਰ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।