29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਣਪਛਾਤੇ ਚੋਰਾਂ ਨੇ ਘਰ ’ਚ ਪਏ ਸੋਨੇ ਦੇ ਜ਼ੇਵਰ ਅਤੇ ਨਕਦੀ ਨੂੰ ਲਗਾਇਆ ਚੂਨਾ

ਗੋਨਿਆਣਾ, 28 ਸਤੰਬਰ (ਲਛਮਣ ਦਾਸ ਗਰਗ)-ਸਥਾਨਕ ਲਾਇਨੋਪਾਰ ਇਲਾਕੇ ਵਿਚ ਇਕ ਘਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਲੱਖਾਂ ਰੁਪਏ ਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਵਲੋਂ ਜਾਂਚ ਜਾਰੀ ਹੈ। ਗੋਨਿਆਣਾ ਮੰਡੀ ਦੇ ਪ੍ਰੇਮ ਨਗਰ ਵਾਰਡ ਨੰਬਰ-2 ਦੇ ਵਸਨੀਕ ਦਿਨੇਸ਼ ਰਾਏ ਪੁੱਤਰ ਗੰਗਾਂਧਾਰ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਘਰ ਨੂੰ ਜ਼ਿੰਦਰਾ ਲਗਾ ਕੇ ਗੰਗਾਨਗਰ ਵਿਖੇ (ਰਾਜਸਥਾਨ) ਵਿਖੇ ਆਪਣੀ ਰਿਸ਼ਤੇਦਾਰੀ ਵਿਚ ਕਿਸੇ ਸਮਾਗਮ ਵਿਚ ਗਏ ਹੋਏ ਸਨ ਕਿ ਜਦੋਂ ਉਨ੍ਹਾਂ ਨੇ ਅੱਜ ਸਵੇਰੇ 10 ਵਜੇ ਆ ਕੇ ਘਰ ਦਾ ਜ਼ਿੰਦਰਾ ਖੋਲ੍ਹਿਆ ਤਾਂ ਅੰਦਰ ਪਏ ਸਾਮਾਨ ਦਾ ਖਿਲਾਰਾ ਪਿਆ ਦੇਖਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਅਜੀਤ ਡੈਸਕ 29-09-2026
ਗੋਨਿਆਣਾ, 28 ਸਤੰਬਰ (ਲਛਮਣ ਦਾਸ ਗਰਗ)-ਸਥਾਨਕ ਲਾਇਨੋਪਾਰ ਇਲਾਕੇ ਵਿਚ ਇਕ ਘਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਲੱਖਾਂ ਰੁਪਏ ਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਵਲੋਂ ਜਾਂਚ ਜਾਰੀ ਹੈ। ਗੋਨਿਆਣਾ ਮੰਡੀ ਦੇ ਪ੍ਰੇਮ ਨਗਰ ਵਾਰਡ ਨੰਬਰ-2 ਦੇ ਵਸਨੀਕ ਦਿਨੇਸ਼ ਰਾਏ ਪੁੱਤਰ ਗੰਗਾਂਧਾਰ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਘਰ ਨੂੰ ਜ਼ਿੰਦਰਾ ਲਗਾ ਕੇ ਗੰਗਾਨਗਰ ਵਿਖੇ (ਰਾਜਸਥਾਨ) ਵਿਖੇ ਆਪਣੀ ਰਿਸ਼ਤੇਦਾਰੀ ਵਿਚ ਕਿਸੇ ਸਮਾਗਮ ਵਿਚ ਗਏ ਹੋਏ ਸਨ ਕਿ ਜਦੋਂ ਉਨ੍ਹਾਂ ਨੇ ਅੱਜ ਸਵੇਰੇ 10 ਵਜੇ ਆ ਕੇ ਘਰ ਦਾ ਜ਼ਿੰਦਰਾ ਖੋਲ੍ਹਿਆ ਤਾਂ ਅੰਦਰ ਪਏ ਸਾਮਾਨ ਦਾ ਖਿਲਾਰਾ ਪਿਆ ਦੇਖਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਦੇ ਮਾਲਕਾਂ ਨੇ ਦੇਖਿਆ ਕਿ ਚੋਰਾਂ ਦੁਆਰਾ ਉਨ੍ਹਾਂ ਦੇ ਘਰ ਦੇ ਕਮਰਿਆਂ ਦੇ ਗੇਟ ਦੀ ਭੰਨਤੋੜ ਕਰਕੇ ਅਲਮਾਰੀ ਵਿਚ ਪਏ 17 ਤੋਲੇ ਸੋਨੇ ਦੇ ਜੇਵਰ, ਤਕਰੀਬਨ 1 ਕਿੱਲੋ ਚਾਂਦੀ ਅਤੇ 15/20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਦਿਨੇਸ਼ ਰਾਏ ਦੇ ਦੱਸਣ ਮੁਤਾਬਿਕ ਚੋਰਾਂ ਉਨ੍ਹਾਂ ਦੇ ਘਰੋਂ ਤਕਰੀਬਨ 20ਕੁ ਲੱਖ ਰੁਪਏ ਦਾ ਚੂਨਾ ਲਗਾ ਗਏ। ਪੀੜ੍ਹਤ ਪਰਿਵਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਘਰ ਚੋਰੀ ਦੀ ਵਾਰਦਾਤ ਨਸ਼ੇੜੀਆਂ ਨੇ ਕੀਤੀ ਲੱਗ ਰਹੀ ਹੈ, ਕਿਉਂਕਿ ਨਸ਼ੇੜੀ ਉਸ ਇਲਾਕੇ ਵਿਚੋਂ ਨਸ਼ਾ ਲੈਣ ਲਈ ਰੋਜ਼ਾਨਾ ਹੀ ਉਨ੍ਹਾਂ ਦੇ ਘਰ ਅੱਗੇ ਖੜੇ ਰਹਿੰਦੇ ਹਨ। ਸੂਚਨਾ ਮਿਲਣ ’ਤੇ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਵੀ ਪਹੁੰਚ ਗਈ ਸੀ, ਪੁਲਿਸ ਦੁਆਰਾ ਆਪਣੇ ਪੱਧਰ ’ਤੇ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਇਸ ਸੰਬੰਧੀ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਰਿਵਾਰ ਦੇ ਮੁਖੀ ਦਿਨੇਸ਼ ਰਾਏ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਲਈ ਤਫ਼ਤੀਸ਼ ਸ਼ੂਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤੀ ਨੂੰ ਲੈ ਕੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਬਠਿੰਡਾ ’ਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।