23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ- ਡਾ: ਬਾਂਸਲ ਬਗਰਾੜੀ

ਮਹਿਰਾਜ, 22 ਅਕਤੂਬਰ (ਸੁਖਪਾਲ ਮਹਿਰਾਜ)-ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅਜਿਹੇ ਸਮਾਗਮਾਂ ਨਾਲ ਜਿੱਥੇ ਲੋਕਾਂ ਦੀ ਧਾਰਮਿਕ ਆਸਥਾ ਮਜ਼ਬੂਤ ਹੁੰਦੀ ਹੈ, ਉੱਥੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੀ ਭਾਵਨਾ ਵੀ ਵੱਧਦੀ ਹੈ।

ਅਜੀਤ ਡੈਸਕ 23-10-2026
ਮਹਿਰਾਜ, 22 ਅਕਤੂਬਰ (ਸੁਖਪਾਲ ਮਹਿਰਾਜ)-ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅਜਿਹੇ ਸਮਾਗਮਾਂ ਨਾਲ ਜਿੱਥੇ ਲੋਕਾਂ ਦੀ ਧਾਰਮਿਕ ਆਸਥਾ ਮਜ਼ਬੂਤ ਹੁੰਦੀ ਹੈ, ਉੱਥੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੀ ਭਾਵਨਾ ਵੀ ਵੱਧਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਯੁਗੇਸ਼ ਬਾਂਸਲ ਬਗਰਾੜੀ ਨੇ ਸਮੁੱਚੇ ਬਾਂਸਲ ਪਰਿਵਾਰ ਦੀ ਤਰਫੋਂ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਪੱਤੀ ਕਾਲਾ ਮਹਿਰਾਜ ਵਿਖੇ ਕਰਵਾਏ ਸਾਲਾਨਾ ਜਾਗਰਣ ਲਈ ਡਾ. ਯੁਗੇਸ਼ ਬਾਂਸਲ ਬਗਰਾੜੀ ਨੇ 25 ਹਜ਼ਾਰ ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੰਦਿਆਂ ਆਖੇ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾਉਣਾ ਸਾਡਾ ਨੈਤਿਕ ਫ਼ਰਜ਼ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਅਜਿਹੇ ਕਾਰਜਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਬਾਂਸਲ ਪਰਿਵਾਰ ਦਾ ਧੰਨਵਾਦ ਕੀਤਾ। ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਬਾਂਸਲ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਤਾ ਸਿੰਮੀ ਬਾਂਸਲ, ਪਵਨ ਕੁਮਾਰ ਬਾਸਲ ਗਰਗਾੜੀ, ਹਰਭਗਵਾਨ ਸ਼ਰਮਾ, ਹੈਪੀ ਸਿੰਗਲਾ, ਵਿਪਨ ਕੁਮਾਰ ਤੋਤਾ ਰਾਮ, ਬੈਂਕ ਮੁਲਾਜ਼ਮ ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ, ਜੋਸ਼ੀ ਸਿੰਘ, ਸੱਤਾ ਸਿੰਘ, ਬਿੱਟੂ ਕੁਮਾਰ, ਸ਼ਿਵ ਕੁਮਾਰ, ਗੋਬਿੰਦ ਸਿੰਘ, ਜਸਪ੍ਰੀਤ ਸਿੰਘ, ਹੈਪੀ ਸਿੰਘ, ਹਰਭਜਨ ਸਿੰਘ, ਵਰਖਾ ਰਾਮ, ਡਾ: ਚਿਮਨ ਲਾਲ, ਟਿੰਕੂ, ਪੁਜਾਰੀ ਹੇਮੰਤ ਸ਼ਰਮਾ, ਪਵਨ ਕੁਮਾਰ, ਸੋਮ ਨਾਥ, ਅੰਕਸ ਗਰਗ ਫ਼ੀਡ ਵਾਲੇ , ਹਨੀ ਸੇਠ ਫ਼ੀਡ ਵਾਲੇ, ਰਮੇਸ਼ ਰਾਜਸਥਾਨੀ, ਅਮਨ ਜਿੰਦਲ, ਕਾਲਾ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥਣਾਂ ਨੂੰ ਉੱਦਮਤਾ ਅਤੇ ਸਵੈ-ਰੋਜ਼ਗਾਰ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗੰਗਾ ਦੇ ਖੇਡ ਮੇਲੇ ’ਤੇ ਰਾਮਪੁਰਾ ਦੀ ਟੀਮ ਨੇ ਬਾਜ਼ੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।