ਭੁੱਚੋ ਮੰਡੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਉਤਸ਼ਾਹ ਨਾਲ ਮਨਾਇਆ
ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ) : ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਭੁੱਚੋ ਮੰਡੀ ਵਲੋਂ ਚੇਅਰਮੈਨ ਲੱਕੀ ਕੁਮਾਰ ਸਾਬਕਾ ਕੌਂਸਲਰ, ਪ੍ਰਧਾਨ ਜਗਰਾਜ ਸਿੰਘ, ਸਕੱਤਰ ਸੁਨੀਲ ਕੁਮਾਰ ਤੇ ਖ਼ਜ਼ਾਨਚੀ ਅਨਿਲ ਕੁਮਾਰ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਰਡ ਨੰਬਰ 5 ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ) : ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਭੁੱਚੋ ਮੰਡੀ ਵਲੋਂ ਚੇਅਰਮੈਨ ਲੱਕੀ ਕੁਮਾਰ ਸਾਬਕਾ ਕੌਂਸਲਰ, ਪ੍ਰਧਾਨ ਜਗਰਾਜ ਸਿੰਘ, ਸਕੱਤਰ ਸੁਨੀਲ ਕੁਮਾਰ ਤੇ ਖ਼ਜ਼ਾਨਚੀ ਅਨਿਲ ਕੁਮਾਰ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਰਡ ਨੰਬਰ 5 ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਜਨ-ਕੀਰਤਨ ਰਾਹੀਂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਇਲਾਕੇ ’ਚ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਤੇ ਸਮੂਹ ਲੋਕਾਈ ਦੀ ਚੜ੍ਹਦੀ ਕਲਾ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ। ਧਾਰਮਿਕ ਰਸਮਾਂ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਲਈ ਭੰਡਾਰਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਸ਼ਾਦਾ ਛਕਿਆ। ਇਸ ਮੌਕੇ ਮਨੋਜ ਕੁਮਾਰ, ਆਜ਼ਾਦ ਕੁਮਾਰ, ਰਾਜ ਕੁਮਾਰ, ਮੋਜੀ, ਵੰਸ਼, ਸੁਮਿਤ ਸਮੇਤ ਹੋਰ ਸ਼ਰਧਾਲੂਆਂ ਤੇ ਇਲਾਕਾ ਨਿਵਾਸੀਆਂ ਨੇ ਸਮਾਗਮ ਦੇ ਪ੍ਰਬੰਧਾਂ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।