04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜ਼ਿਲ੍ਹਾ ਪੱਧਰੀ ਮੁਕਾਲਿਆਂ ’ ਚੋਂ ਸ਼ੇਰ - ਏ - ਪੰਜਾਬ ਅਕੈਡਮੀ ਚਕਰ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਹਠੂਰ, 3 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਖੰਨਾ ਵਿਖੇ ਸਕੂਲੀ ਜ਼ਿਲ੍ਹਾ ਪੱਧਰੀ ਹੋਏ 70ਵੀਆਂ ਬਾਕਸਿੰਗ ਖੇਡਾਂ ਦੇ ਮੁਕਾਬਲਿਆਂ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਇਕ ਵਾਰ ਫੇਰ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਬੰਧਕਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਟੂਰਨਾਮੈਂਟ ਦੌਰਾਨ ਹੋਏ ਵੱਖ ਵੱਖ ਭਾਰ ਵਰਗ ਮੁਕਾਬਲਿਆਂ ਦੌਰਾਨ ਅੰਡਰ 17 ਚੋਂ 4 ਲੜਕੀਆਂ ਪਹਿਲੇ, 4 ਲੜਕੀਆਂ ਦੂਸਰੇ ਅਤੇ 6 ਲੜਕੀਆਂ ਤੀਸਰੇ ਸਥਾਨ ’ਤੇ ਰਹੀਆਂ।

ਅਜੀਤ ਡੈਸਕ 04-09-2026
ਹਠੂਰ, 3 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਖੰਨਾ ਵਿਖੇ ਸਕੂਲੀ ਜ਼ਿਲ੍ਹਾ ਪੱਧਰੀ ਹੋਏ 70ਵੀਆਂ ਬਾਕਸਿੰਗ ਖੇਡਾਂ ਦੇ ਮੁਕਾਬਲਿਆਂ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਇਕ ਵਾਰ ਫੇਰ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਬੰਧਕਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਟੂਰਨਾਮੈਂਟ ਦੌਰਾਨ ਹੋਏ ਵੱਖ ਵੱਖ ਭਾਰ ਵਰਗ ਮੁਕਾਬਲਿਆਂ ਦੌਰਾਨ ਅੰਡਰ 17 ਚੋਂ 4 ਲੜਕੀਆਂ ਪਹਿਲੇ, 4 ਲੜਕੀਆਂ ਦੂਸਰੇ ਅਤੇ 6 ਲੜਕੀਆਂ ਤੀਸਰੇ ਸਥਾਨ ’ਤੇ ਰਹੀਆਂ।ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ’ਚੋਂ 1 ਲੜਕੀ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਹੀ ਲੜਕੇ ਵੀ ਪੁਜ਼ੀਸ਼ਨਾਂ ’ਤੇ ਰਹੇ। ਜਿਨ੍ਹਾਂ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿਚ ਸੰਦੀਪ ਕੌਰ, ਸੁਖਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਵੀਰਪਾਲ ਕੌਰ, ਜਸਮੀਤ ਕੌਰ, ਮਨਵੀਰ ਕੌਰ, ਵਾਹਿਗੁਰੂਪਾਲ ਸਿੰਘ, ਇੰਦਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਖਿਡਾਰੀ ਸ਼ਾਮਲ ਹਨ। ਇਸੇ ਤਰ੍ਹਾਂ ਦੂਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਵਿਚ ਗੁਰਵੀਰ ਕੌਰ, ਸੁਖਵੀਰ ਕੌਰ, ਗੁਰਵਿੰਦਰ ਕੌਰ, ਜਸਮੀਨ ਕੌਰ, ਸਿਮਰਨਜੀਤ ਸਿੰਘ, ਜੋਬਨਪ੍ਰੀਤ ਖਾਨ, ਗੁਰਨੂਰ ਸਿੰਘ ਹਨ। ਇਸੇ ਤਰ੍ਹਾਂ ਹੀ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿਚ ਗੁਰਲੀਨ ਕੌਰ, ਰਹਿਤਲੀਨ ਕੌਰ, ਗੁਰਸਹਿਜਦੀਪ ਕੌਰ, ਹਰਦੀਪ ਕੌਰ, ਸ਼ੁਭਨੀਤ ਕੌਰ, ਹਰਲੀਨ ਕੌਰ, ਅੰਸ਼ਪ੍ਰੀਤ ਸਿੰਘ ਆਦਿ ਸ਼ਾਮਿਲ ਹਨ।
ਪਿਛਲੀ ਖ਼ਬਰ ਪਿੰਡ ਭੌਰਲਾ ਦਾ ਖੇਡ ਮੇਲਾ ਧੂਮ ਧਮੱਕੇ ਨਾਲ ਸ਼ੁਰੂ, ਕਬੱਡੀ 30 ਕਿੱਲੋ ਕਬੱਡੀ 35 ਕਿਲੋਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਾਛੀਵਾੜਾ ਅਨਾਜ ਮੰਡੀ ਵਿਚ ਬਾਸਮਤੀ 3911 ਰੁਪਏ ਪ੍ਰਤੀ ਕੁਇੰਟਲ ਭਾਅ ’ਤੇ ਵਿਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।